PreetNama
ਖਬਰਾਂ/News

‘ਜੈਤੋ ਵਾਲਾ ਤਾਰੀ’, ਨਹੀਂ ਰਿਹਾ….ਅਲਵਿਦਾ ਤਾਰੀ…

ਚੰਡੀਗੜ੍ਹ: ਜੈਤੋ ਦੇ ਮਸ਼ਹੂਰ ਸਪੀਕਰਾਂ ਵਾਲੇ ‘ਜੈਤੋ ਵਾਲਾ ਤਾਰੀ’ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੱਲ੍ਹ ਰਾਤ ਕਰੀਬ 8 ਵਜੇ ਉਨ੍ਹਾਂ ਆਪਣੇ ਨਿਵਾਸ ਸਥਾਨ ਜੈਤੋ ਵਿਖੇ ਅੰਤਿਮ ਸਾਹ ਲਏ। ਅੱਜ ਜੈਤੋ ਵਿੱਚ ਉਨ੍ਹਾਂ ਦਾ ਸੰਸਕਾਰ ਕੀਤਾ ਜਾਏਗਾ।

80 ਸਾਲਾਂ ਦੇ ਅਵਤਾਰ ਸਿੰਘ ਤਾਰੀ ਜੈਤੋ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ’ਤੇ ਸਪੀਕਰ ਲਗਾਉਣ ਜਾਂਦੇ ਹੁੰਦੇ ਸੀ। ਇਸੇ ਦੌਰਾਨ ਉਨ੍ਹਾਂ ਦੀ ਗਾਇਕਾਂ ਅਤੇ ਗੀਤਕਾਰਾਂ ਨਾਲ ਜਾਣ-ਪਛਾਣ ਹੋ ਗਈ ਸੀ। ਇਸ ਪਿੱਛੋਂ ਕਈ ਗੀਤਕਾਰਾਂ ਅਤੇ ਗਾਇਕਾਂ ਨੇ ਤਾਰੀ ਦਾ ਨਾਮ ਆਪਣੇ ਗੀਤਾਂ ਵਿੱਚ ਪਾਇਆ।

ਜੈਤੋ ਮੰਡੀ ਦੇ ਆਮ ਜਿਹੇ ਬੰਦੇ ਤਾਰੀ ਦਾ ਸਾਊਂਡ ਦਾ ਕੰਮ ਸੀ, ਪਰ ਗਾਉਣ ਵਾਲਿਆਂ ਨਾਲ ਨੇੜਤਾ, ਪਿਆਰ ਸਤਿਕਾਰ ਨੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾ ਦਿੱਤਾ। ਗੀਤਾਂ ਵਿੱਚ ਜ਼ਿਕਰ ਹੋਣ ਦਾ ਕਾਰਨ ਉਸਦੇ ਮਿਲਾਪੜੇ ਸੁਭਾਅ, ਆਦਰ ਸਤਿਕਾਰ ’ਚ ਪੁੱਜ ਕੇ ਅਮੀਰ ਹੋਣਾ ਹੈ। ਤਾਰੀ ਪੰਜਾਬੀ ਗਾਇਕੀ ਦੇ ਇਤਿਹਾਸ ਦੇ ਖ਼ਾਸ ਪਾਤਰ ਹਨ। ਮੁਹੰਮਦ ਸਦੀਕ, ਦੀਦਾਰ, ਰਮਲਾ ਤੋਂ ਲੈ ਕੇ ਚਮਕੀਲੇ ਤਕ ਦੇ ਗੀਤਾਂ ਵਿੱਚ ਉਨ੍ਹਾਂ ਦੀ ਸਰਦਾਰੀ ਰਹੀ।

Related posts

ਹੰਗਰੀ ਦੀ ਰਾਸ਼ਟਰਪਤੀ ਨੇ ਦਿੱਤਾ ਅਸਤੀਫਾ, ਦੱਸਿਆ ਇਹ ਕਾਰਨ, ਪੜ੍ਹੋ ਪੂਰੀ ਖ਼ਬਰ

On Punjab

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

On Punjab

ਯੂ-ਡਾਇਸ ਸਰਵੇ 2019-20 ਦਾ ਕੰਮ 10 ਫਰਵਰੀ ਤੱਕ ਮੁਕੰਮਲ ਕਰਨ ਦੇ ਨਿਰਦੇਸ਼

Pritpal Kaur