PreetNama
ਖਾਸ-ਖਬਰਾਂ/Important News

ਜੇਲ੍ਹਾਂ ‘ਚ ਭਿੜੇ ਡਰੱਗ ਤਸਕਰ, 40 ਤੋਂ ਵੱਧ ਮੌਤਾਂ

ਉੱਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ‘ਚ ਹੋਈ ਹਿੰਸਾ ‘ਚ ਘੱਟੋ-ਘੱਟ 40 ਕੈਦੀ ਮਾਰੇ ਗਏ। ਮਰਨ ਵਾਲੇ ਜ਼ਿਆਦਾਤਰ ਡਰੱਗ ਤਸਕਰ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਜੇਲ੍ਹਾਂ ਦੀ ਹਿੰਸਾ ਵਿੱਚ 15 ਲੋਕ ਮਾਰੇ ਗਏ ਸੀ।

ਰੀਓ ਡੀ ਜੇਨੇਰੀਓਉੱਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ਚ ਹੋਈ ਹਿੰਸਾ ਚ ਘੱਟੋਘੱਟ 40 ਕੈਦੀ ਮਾਰੇ ਗਏ। ਮਰਨ ਵਾਲੇ ਜ਼ਿਆਦਾਤਰ ਡਰੱਗ ਤਸਕਰ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਜੇਲ੍ਹਾਂ ਦੀ ਹਿੰਸਾ ਵਿੱਚ 15 ਲੋਕ ਮਾਰੇ ਗਏ ਸੀ। ਐਮੇਜ਼ੋਨਸ ਸੂਬਾ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀੜਤਾਂ ਦੀ ਮੌਤ ਘਬਰਾਹਟ ਕਰਕੇ ਹੋਈ ਸੀ।

ਅਧਿਕਾਰੀਆਂ ਨੇ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 42 ਦੱਸੀ ਸੀ ਪਰ ਬਾਅਦ ਵਿੱਚ ਇਸ ਨੂੰ ਸੋਧ ਕੇ 40 ਕਰ ਦਿੱਤਾ ਗਿਆ। ਮਾਰੇ ਗਏ ਕੈਦੀਆਂ ਵਿੱਚੋਂ ਘੱਟੋਘੱਟ 25 ਕੈਦੀ ਐਂਟੋਨੀਓ ਤ੍ਰਿਨੀਦਾਦ ਪੈਨਲ ਇੰਸਟੀਚਿਊਟ ਵਿੱਚ ਸਨ। ਰਾਜਧਾਨੀ ਮਾਨੌਸ ਨੇੜੇ ਇੱਥੇ ਚਾਰ ਜੇਲ੍ਹਾਂ ਹਨ।


ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਕਤਲੇਆਮ ਵਿੱਚ ਕੋਈ ਬੰਦੂਕਾਂ ਜਾਂ ਚਾਕੂ ਦੀ ਵਰਤੋਂ ਨਹੀਂ ਕੀਤੀ ਗਈ। ਅਜਿਹਾ ਲੱਗਦਾ ਹੈ ਕਿ ਹਿੰਸਾ ਇੱਕ ਕੈਦੀ ਵਿਚਾਲੇ ਝਗੜੇ ਕਾਰਨ ਹੋਈ ਜੋ ਉਸੇ ਅਪਰਾਧਕ ਸਮੂਹ ਦੇ ਮੈਂਬਰ ਸਨ ਤੇ ਸੂਬੇ ਵਿੱਚ ਨਸ਼ਾ ਤਸਕਰੀ ਚ ਸ਼ਾਮਲ ਸਨ।


ਫੈਡਰਲ ਸਰਕਾਰ ਨੇ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਵਾਧੂ ਬਲ ਭੇਜੇ ਜਾ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕੈਦੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਬ੍ਰਾਜ਼ੀਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੈ।

Related posts

ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

On Punjab

ਕੈਨੇਡਾ ਦੇ ਓਂਟਾਰੀਓ ‘ਚ ਦੋ ਹੋਰ ਭਾਰਤਵੰਸ਼ੀ ਮੰਤਰੀ ਬਣੇ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

On Punjab

ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ 12 ਲੜਾਕੂ ਜਹਾਜ਼ ਗੁਆਏ: ਹਵਾਈ ਸੈਨਾ ਮੁਖੀ

On Punjab