PreetNama
ਸਮਾਜ/Socialਖਾਸ-ਖਬਰਾਂ/Important News

ਜੂਨ ਮਹੀਨੇ ਦੀ ਗਰਮੀ ਨੇ ਪੂਰੀ ਦੁਨੀਆ ‘ਚ ਤੋੜਿਆ ਰਿਕਾਰਡ, ਯੂਰਪ ਵੀ ਝੁਲਸਿਆ

ਨਵੀਂ ਦਿੱਲੀਦੁਨੀਆ ਭਰ ‘ਚ ਇਸ ਸਾਲ ਦਾ ਜੂਨ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਸੈਟੇਲਾਈਟ ਡੇਟਾ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕਪਿਛਲੇ ਮਹੀਨੇ ‘ਚ ਪੱਛਮੀ ਯੂਰਪ ‘ਚ ਭਿਆਨਕ ਗਰਮੀ ਪਈ। ਯੂਰਪੀ ਸੰਘ ਦੀ ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ ਵੱਲੋਂ ਕੀਤੀ ਗਈ ਗਲੋਬਲ ਰੀਡਿੰਗ ਮੁਤਾਬਕਯੂਰਪ ਦਾ ਤਾਪਮਾਨ ਆਮ ਤੋਂ 2ਡਿਗਰੀ ਜ਼ਿਆਦਾ ਰਿਹਾ।

ਕਾਪਰਨਿਕਸ ਦੀ ਟੀਮ ਨੇ ਕਿਹਾ ਕਿ ਇਸ ਰਿਕਾਰਡ ਤੋੜ ਗਰਮੀ ਲਈ ਸਿੱਧੇ ਤੌਰ ‘ਤੇ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇੱਕ ਹੋਰ ਸਟਡੀ ‘ਚ ਅੰਤਰਾਸ਼ਟਰੀ ਵਿਗਿਆਨੀਆ ਦੀ ਟੀਮ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਲੂ ‘ਚ ਘੱਟੋਘੱਟ ਗੁਣਾ ਦਾ ਇਜ਼ਾਫਾ ਹੋਇਆ ਹੈ। ਪਿਛਲੇ ਜੂਨ ਦੀ ਤੁਲਨਾ ਕੀਤੀ ਜਾਵੇ ਤਾਂ ਧਰਤੀ ਦਾ ਤਾਪਮਾਨ ਜੂਨ 2019 ‘ਚ 0.1 ਡਿਗਰੀ ਸੈਲਸੀਅਸ ਜ਼ਿਆਦਾ ਹੋਇਆ ਹੈ।

ਡੇਟਾ ਮੁਤਾਬਕਬੀਤੇ ਜੂਨ ‘ਚ ਅਫਰੀਕਾ ਦਾ ਸਹਾਰਾ ਰੇਗਿਸਤਾਨ ਗਰਮ ਹਵਾਵਾਂ ਕਾਰਨ ਪੂਰੇ ਯੂਰਪ ਦਾ ਮੌਸਮ ਝੁਲਸਾਉਣ ਵਾਲਾ ਰਿਹਾ। ਇਹ ਇੰਨੀ ਭਿਆਨਕ ਸੀ ਕਿ ਫਰਾਂਸ,ਜਰਮਨੀਉੱਤਰੀ ਸਪੇਨ ਤੇ ਇਟਲੀ ‘ਚ ਤਾਪਮਾਨ ਆਮ ਤੋਂ 10 ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ।

ਪਿਛਲੇ ਮਹੀਨੇ ਹੀਟਵੇਵ ਕਰਕੇ ਸਪੇਨ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਟਲੀ ਸਮੇਤ ਮੱਧ ਯੂਰਪ ‘ਚ ਇਸ ਸਾਲ ਸਮੇਂ ਤੋਂ ਪਹਿਲਾਂ ਹੀ ਤੇਜ਼ ਗਰਮੀ ਪੈ ਰਹੀ ਹੈ।

Related posts

S-400 ਮਿਜ਼ਾਈਲ ‘ਤੇ ਸਿਆਸਤ ਗਰਮਾਈ : ਰਿਪਬਲਿਕਨ ਸੈਨੇਟਰ ਨੇ ਕਿਹਾ- ‘ਭਾਰਤ ਵਿਰੁੱਧ ਕਾਟਸਾ ਪਾਬੰਦੀਆਂ ਲਗਾਉਣਾ ਮੂਰਖ਼ਤਾ ਹੋਵੇਗੀ’

On Punjab

Akal Takht pronounces Sukhbir Singh Badal tankhaiya over ‘anti-Panth’ acts

On Punjab

Finland says it’s ready to join NATO even without Sweden

On Punjab