77.14 F
New York, US
July 1, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੀਐਸਟੀ ਦੇ 2024-25 ਵਿੱਚ ਰਿਕਾਰਡ 22.08 ਲੱਖ ਕਰੋੜ ਰੁਪਏ ਜੁਟਾਏ

ਨਵੀਂ ਦਿੱਲੀ-  ਭਾਰਤ ਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀਐਸਟੀ) ਪ੍ਰਣਾਲੀ ਨੇ 2024-25 ਵਿੱਚ 22.08 ਲੱਖ ਕਰੋੜ ਰੁਪਏ ਦਾ ਰਿਕਾਰਡ ਕੁਲੈਕਸ਼ਨ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 9.4 ਫੀਸਦੀ ਜ਼ਿਆਦਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਇੱਕ ਰਿਲੀਜ਼ ਅਨੁਸਾਰ ਔਸਤ ਮਾਸਿਕ ਜੀਐਸਟੀ ਕੁਲੈਕਸ਼ਨ 1.84 ਲੱਖ ਕਰੋੜ ਰੁਪਏ ਰਿਹਾ ਜੋ 2017 ਵਿੱਚ ਜੀਐਸਟੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। GST ਪਿਛਲੇ ਸਾਲਾਂ ਵਿੱਚ ਲਗਾਤਾਰ ਵਧਿਆ ਹੈ ਜੋ 2020-21 ਵਿੱਚ 11.37 ਲੱਖ ਕਰੋੜ ਰੁਪਏ ਤੋਂ ਵੱਧ ਕੇ 2023-24 ਵਿੱਚ 20.18 ਲੱਖ ਕਰੋੜ ਹੋ ਗਿਆ ਹੈ ਜੋ ਮਜ਼ਬੂਤ ​​ਆਰਥਿਕ ਗਤੀਵਿਧੀਆਂ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ 30 ਅਪਰੈਲ, 2025 ਤੱਕ 1.51 ਕਰੋੜ ਤੋਂ ਵੱਧ ਜੀਐਸਟੀ ਤਹਿਤ ਰਜਿਸਟਰਡ ਹੋ ਚੁੱਕੇ ਹਨ ਜੋ ਟੈਕਸ ਪ੍ਰਣਾਲੀ ਵਿੱਚ ਵੱਧ ਰਹੀ ਭਾਗੀਦਾਰੀ ਨੂੰ ਦਰਸਾਉਂਦਾ ਹੈ।

Related posts

ਵੀਸੀ ਕਰਮਜੀਤ ਸਿੰਘ ਦੇ ਕਾਰਜਕਾਲ ਵਿੱਚ ਵਾਧਾ

On Punjab

ਕੈਨੇਡਾ: ਪਤੀ ਨੇ ਕੀਤਾ ਡਾਕਟਰ ਪਤਨੀ ਦਾ ਕਤਲ, ਅਦਾਲਤ ਨੇ ਦਿੱਤੀ ਇਹ ਸਜ਼ਾ

On Punjab

ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਬੰਦ ਕਰਨ ਜਾ ਰਹੀਆਂ ਹਨ ਇਹ 6 ਕੰਪਨੀਆਂ, ਇਕ ਦੀ ਮਲਕੀਅਤ Tata ਕੋਲ

On Punjab