PreetNama
ਖਾਸ-ਖਬਰਾਂ/Important News

ਜਾਪਾਨ ਤੇ ਅਮਰੀਕਾ ਵਿਚਾਲੇ ਤਾਇਵਾਨ ਤੇ ਚੀਨ ‘ਤੇ ਕੇਂਦਰਿਤ ਹੋਵੇਗੀ ਗੱਲਬਾਤ

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ 16 ਅਪ੍ਰਰੈਲ ਨੂੰ ਹੋਣ ਵਾਲੀ ਗੱਲਬਾਤ ‘ਚ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਮੁੱਖ ਮੁੱਦਾ ਹੋਵੇਗਾ। ਦੋਵਾਂ ਦੇਸ਼ਾਂ ਦਾ ਮੰਨਣਾ ਹੈ ਕਿ ਤਾਇਵਾਨ ‘ਚ ਸਥਿਰਤਾ ਲਿਆਉਣਾ ਬਹੁਤ ਜ਼ਰੂਰੀ ਹੈ। ਤਾਇਵਾਨ ਸਬੰਧੀ ਚੀਨ ਦੀਆਂ ਵੱਧਦੀਆਂ ਸਰਗਰਮੀਆਂ ਨੇ ਦੋਵਾਂ ਦੇਸ਼ਾਂ ਨੂੰ ਸਥਾਈ ਹੱਲ ਲੱਭਣ ਲਈ ਮਜਬੂਰ ਕਰ ਦਿੱਤਾ ਹੈ। ਬੀਜਿੰਗ ਤਾਇਵਾਨ ‘ਤੇ ਪੂਰੀ ਤਰ੍ਹਾਂ ਨਾਲ ਆਪਣਾ ਅਧਿਕਾਰ ਦਿਖਾਉਣਾ ਚਾਹੀਦਾ ਹੈ। ਉਸ ਦਾ ਦਾਅਵਾ ਹੈ ਕਿ ਇਹ ਉਸ ਦਾ ਆਪਣਾ ਇਲਾਕਾ ਹੈ। ਇੱਥੇ ਕਿਸੇ ਦੂਸਰੇ ਦੇਸ਼ ਦੀ ਦਖ਼ਲ ਉਸ ਦੀ ਖ਼ੁਦ-ਮੁਖਤਿਆਰੀ ਨੂੰ ਚੁਣੌਤੀ ਦੇਣਾ ਹੈ। ਦੂਜੇ ਪਾਸੇ, ਚੀਨ ਦੀ ਤਾਇਵਾਨ ਪ੍ਰਤੀ ਫ਼ੌਜੀ ਹਮਲੇ ਵਾਲੀ ਨੀਤੀ ਨੇ ਤਾਇਵਾਨ ਦੀ ਸੁਰੱਖਿਆ ਸਬੰਧੀ ਕੌਮਾਂਤਰੀ ਚਿੰਤਾ ਨੂੰ ਉਜਾਗਰ ਕਰ ਦਿੱਤਾ ਹੈ।

ਅਮਰੀਕਾ ਤੇ ਜਾਪਾਨ ਦੇ ਨਾਲ ਹੀ ਯੂਰਪ ਦੇ ਦੇਸ਼ ਵੀ ਇਸ ਗੱਲ ਬਾਰੇ ਚਿੰਤਾ ‘ਚ ਹਨ ਕਿ ਚੀਨ ਵੱਲੋਂ ਫ਼ੌਜੀ ਸ਼ਕਤੀ ਦਾ ਕੰਟਰੋਲ ਵਧਾਉਣ ਨਾਲ ਉਹ ਖੇਤਰੀ ਪੱਧਰ ‘ਤੇ ਖ਼ਤਰਾ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਤਾਇਵਾਨ ‘ਤੇ ਜਾਪਾਨ ਤੇ ਅਮਰੀਕੀ ਮੁਖੀਆਂ ਦੀ ਮੁਲਾਕਾਤ ‘ਚ ਇਹ ਸਭ ਤੋਂ ਵੱਡਾ ਮੁੱਦਾ ਹੋਵੇਗਾ।

ਤਾਇਵਾਨ ਦੀ ਸਰਹੱਦ ‘ਚ ਵੜ੍ਹੇ ਚੀਨ ਦੇ ਜੰਗੀ ਜਹਾਜ਼

ਚੀਨ ਦੇ ਜੰਗੀ ਜਹਾਜ਼ ਇਕ ਵਾਰ ਫਿਰ ਤਾਇਵਾਨ ਦੀ ਸਰਹੱਦ ਦੇ ਅੰਦਰ ਵੜ੍ਹ ਗਏ। ਇਹ ਜਹਾਜ਼ ਦੱਖਣੀ ਚੀਨ ਸਾਗਰ ‘ਚ ਤਾਇਵਾਨ ਦੀ ਸਰਹੱਦ ‘ਚ ਵੜਨ ਦੇ ਨਾਲ ਹੀ ਡਾਂਗਸ਼ਾ ਟਾਪੂ ‘ਚ ਵੀ ਵੜ੍ਹ ਗਏ। ਤਾਇਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਸਰਹੱਦ ਦੀ ਉਲੰਘਣਾ ਕਰਨ ਤੋਂ ਬਾਅਦ ਫ਼ੌਜ ਦੇ ਅਲਰਟ ਜਾਰੀ ਕਰ ਦਿੱਤਾ ਤੇ ਰੇਡੀਓ ‘ਤੇ ਚਿਤਾਵਨੀ ਵੀ ਜਾਰੀ ਕੀਤੀ ਗਈ।

Related posts

ਲਾਟਰੀ ਲੱਗ ਗਈ! ਜਿੱਤਣ ਵਾਲੇ ਨੂੰ ਹਰ ਮਹੀਨੇ ਮਿਲਣਗੇ 10 ਲੱਖ ਰੁਪਏ, ਉਹ ਵੀ 30 ਸਾਲਾਂ ਤੱਕ

On Punjab

ਉੱਤਰਾਧਿਕਾਰੀ ਬਾਰੇ ਪਾਰਟੀ ਫੈਸਲਾ ਕਰੇਗੀ, ਮੈਂ ਨਹੀਂ: ਮਮਤਾ

On Punjab

ਰਾਕੇਸ਼ ਰੌਸ਼ਨ ਨੇ ਹਮਲੇ ਨੂੰ ਦੱਸਿਆ ‘ਬੁਰਾ ਸੁਫ਼ਨਾ’

On Punjab