PreetNama
ਖਾਸ-ਖਬਰਾਂ/Important News

ਜਾਪਾਨ ’ਚ ਸ਼ਿੰਜੋ ਅਬੇ ਦੇ ਅੰਤਿਮ ਸੰਸਕਾਰ ਵਿਰੁੱਧ ਬਜ਼ੁਰਗ ਨੇ ਖ਼ੁਦ ਨੂੰ ਲਾਈ ਅੱਗ

ਜਾਪਾਨ ’ਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ ਰਾਸ਼ਟਰੀ ਸਨਮਾਨ ਅੰਤਿਮ ਸੰਸਕਾਰ ਦੇ ਵਿਰੋਧ ’ਚ ਇਕ ਬਜ਼ੁਰਗ ਨੇ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਖੁਦ ਨੂੰ ਅੱਗ ਲਾ ਲਈ। ਅਬੇ ਦਾ 27 ਸਤੰਬਰ ਨੂੰ ਰਾਸ਼ਟਰੀ ਸਨਮਾਨ ਨਾਲ ਅੰਤਿਮ ਸੰਸਕਾਰ ਹੋਣਾ ਹੈ। ਬੀਤੀ ਅੱਠ ਜੁਲਾਈ ਨੂੰ ਅਬੇ ਦੀ ਉਸ ਸਮੇਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਭਾਸ਼ਣ ਦੇ ਰਹੇ ਸਨ। ਪੁਲਿਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਇਕ 70 ਸਾਲਾ ਵਿਅਕਤੀ ਨੇ ਆਪਣੇ ’ਤੇ ਤੇਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ ਸੀ। ਇਸ ਦੌਰਾਨ ਵਿਅਕਤੀ ਦੇ ਵਧੇਰੇ ਸਰੀਰ ਸੜ ਗਿਆ ਸੀ। ਉਸਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ, ਬਜ਼ੁਰਗ ਕੋਲੋਂ ਇਕ ਨੋਟ ਵੀ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ ਉਹ ਨਿੱਜੀ ਤੌਰ ’ਤੇ ਅਬੇ ਦੇ ਰਾਸ਼ਟਰੀ ਅੰਤਿਮ ਸੰਸਕਾਰ ਦੇ ਵਿਰੁੱਧ ਹੈ। ਸ਼ਿੰਜੋ ਅਬੇ ਦੇ ਅੰਤਿਮ ਸੰਸਕਾਰ ’ਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ ਦੁਨੀਆ ਤੋਂ ਅੰਦਾਜ਼ਨ 6 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।

Related posts

ਚੰਡੀਗੜ੍ਹ ਵਿੱਚ 75 ਥਾਵਾਂ ’ਤੇ ਸਾੜੇ ਜਾਣਗੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ

On Punjab

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ; ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

On Punjab

ਕਿਲੋਮੀਟਰ ਸਕੀਮ ਵਿਰੁੱਧ ਪ੍ਰਦਰਸ਼ਨ ਜਾਰੀ; ਯੂਨੀਅਨ ਆਗੂਆਂ ਦੀ ਹਿਰਾਸਤ ਦੀ ਨਿਖੇਧੀ

On Punjab