58.82 F
New York, US
October 31, 2025
PreetNama
ਖਾਸ-ਖਬਰਾਂ/Important News

ਜਾਪਾਨ ‘ਚ ਤਪਾਹ ਤੂਫਾਨ ਨੇ ਮਚਾਈ ਤਬਾਹੀ, 30 ਲੋਕ ਜ਼ਖਮੀ

ਟੋਕੀਓ: ਜਾਪਾਨ ਵਿੱਚ ਆਏ ਭਿਆਨਕ ਤੂਫਾਨ ਤਪਾਹ ਕਾਰਨ ਜਪਾਨ ਦੇ ਵਿਭਿੰਨ ਸੂਬਿਆਂ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ ਹਨ, ਜਦਕਿ ਕਰੀਬ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ । ਸੋਮਵਾਰ ਨੂੰ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਤੂਫਾਨ ਕਾਰਨ ਓਕੀਨਾਵਾ, ਸਾਗਾ, ਨਾਗਾਸਾਕੀ ਅਤੇ ਮਿਆਜਾਕੀ ਸੂਬੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ । ਦੱਸ ਦੇਈਏ ਕਿ ਤੂਫਾਨ ਨੇ ਸਭ ਤੋਂ ਪਹਿਲਾਂ ਦੱਖਣੀ ਅਤੇ ਦੱਖਣੀ-ਪੱਛਮੀ ਇਲਾਕੇ ਵਿੱਚ ਦਸਤਕ ਦਿੱਤੀ ਸੀ ।ਦਰਅਸਲ, ਇਸ ਤੂਫ਼ਾਨ ਕਾਰਨ ਬਹੁਤ ਸਾਰੇ ਸੂਬੇ ਪ੍ਰਭਾਵਿਤ ਹੋਏ ਹਨ । ਜਿਸ ਕਾਰਨ ਕਿਊਸ਼ੂ ਟਾਪੂ ਵਿੱਚ ਕਰੀਬ 50 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਦਕਿ ਯਾਮਾਗੁਚੀ ਸੂਬੇ ਦੇ ਹੋਂਸ਼ੁ ਸੂਬੇ ਵਿੱਚ 9 ਹਜ਼ਾਰ ਘਰਾਂ ਦੀ ਬਿਜਲੀ ਕੱਟੀ ਗਈ ਹੈ ।ਇਸ ਤੂਫ਼ਾਨ ਦੇ ਚੱਲਦਿਆਂ ਸੋਮਵਾਰ ਨੂੰ 54 ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ ਹਾਲੇ ਜਾਪਾਨ ਸਾਗਰ ਤੋਂ ਹੁੰਦਾ ਹੋਇਆ ਪੂਰਬੀ ਉੱਤਰੀ ਇਲਾਕੇ ਵੱਲ ਵੱਧ ਰਿਹਾ ਹੈ ।ਦੱਸ ਦੇਈਏ ਕਿ ਇਹ ਤੂਫਾਨ ਮੰਗਲਵਾਰ ਰਾਤ ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਵਿਚ ਪਹੁੰਚ ਸਕਦਾ ਹੈ । ਇਸ ਮਾਮਲੇ ਵਿੱਚ ਮੌਸਮ ਵਿਗਿਆਨੀਆਂ ਦਾ ਵੀ ਇਹ ਕਹਿਣਾ ਹੈ ਕਿ ਇਹ ਤੂਫਾਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ ।

Related posts

ਭਾਰਤੀ ਡਾਕਟਰ ਦਾ ਯੂਕੇ ‘ਚ ਕਾਰਾ! ਕੈਂਸਰ ਦਾ ਡਰਾਵਾ ਦੇ ਕੇ 25 ਔਰਤਾਂ ਦਾ ਜਿਣਸੀ ਸੋਸ਼ਣ

On Punjab

ਯਾਦਾਂ ਦੀ ਪਟਾਰੀ

On Punjab

Asaram Bapu : ਆਸਾਰਾਮ ਬਾਪੂ ਨੂੰ ਸਜ਼ਾ ਦਾ ਐਲਾਨ, ਜਬਰ ਜਨਾਹ ਮਾਮਲੇ ‘ਚ ਉਮਰ ਕੈਦ; ਲਗਾਇਆ 50 ਹਜ਼ਾਰ ਦਾ ਜੁਰਮਾਨਾ

On Punjab