PreetNama
ਸਿਹਤ/Health

ਜਾਣੋ ਸਿਹਤ ਲਈ ਸ਼ਿਮਲਾ ਮਿਰਚ ਦਾ ਸੇਵਨ ਕਿਉਂ ਹੈ ਜ਼ਰੂਰੀ ?

Capsicum Health benefits: ਸ਼ਿਮਲਾ ਮਿਰਚ ਦੀ ਸਬਜ਼ੀ ਲੋਕਾਂ ਨੂੰ ਬਹੁਤ ਪਸੰਦ ਹੁੰਦੀ ਹੈ। ਸ਼ਿਮਲਾ ਮਿਰਚ ਦੀ ਵਰਤੋਂ ਕਈ ਵਿਸ਼ੇਸ਼ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਿਮਲਾ ਮਿਰਚ ਖਾਣ ‘ਚ ਜਿੰਨੀ ਸੁਆਦ ਹੁੰਦੀ ਹੈ ਉਨ੍ਹੀ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ।

ਦਿਲ ਲਈ ਫ਼ਾਇਦੇਮੰਦ: ਸ਼ਿਮਲਾ ਮਿਰਚ ਵਿਚ ਮੌਜੂਦ ਫਲੈਵੋਨਾਇਡ ਦਿਲ ਦੀਆਂ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਫਲੇਵੋਨਾਇਡਸ ਪੂਰੇ ਸਰੀਰ ਵਿਚ ਆਕਸੀਜਨ ਦੀ ਨਿਰਵਿਘਨ ਸਪਲਾਈ ਵਿਚ ਮਦਦਗਾਰ ਹੁੰਦੇ ਹਨ।

ਇਮਿਊਨਿਟੀ ਵਧਾਵੇ: ਵਿਟਾਮਿਨ ਏ, ਵਿਟਾਮਿਨ ਸੀ, ਫਲੇਵਾਨਾਈਡਸ, ਐਲਕਾਲਾਇਡਜ਼ ਅਤੇ ਟੈਨਿਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਿਮਲਾ ਮਿਰਚ ਇਮਿਊਨਟੀ ਸਿਸਟਮ ਨੂੰ ਮਜਬੂਤ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਦਮਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਵੀ ਲੜਦਾ ਹੈ।

ਮੋਟਾਪਾ ਘਟਾਏ: ਸ਼ਿਮਲਾ ਮਿਰਚ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸਦੇ ਸੇਵਨ ਨਾਲ ਭਾਰ ਵਧਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਸ਼ਿਮਲਾ ਮਿਰਚ ਪਾਚਕ ਕਿਰਿਆ ਨੂੰ ਬਿਹਤਰ ਬਣਾ ਕੇ ਮੋਟਾਪਾ ਘਟਾਉਣ ਵਿੱਚ ਸਹਾਇਤਾ ਕਰਦੀ ਹੈ।

Related posts

ਜਾਣੋ ਸਿਹਤ ਲਈ ਗਰਮ ਪਾਣੀ ਪੀਣ ਦੇ ਫ਼ਾਇਦੇ

On Punjab

ਤਣਾਓ ਤੋਂ ਕਿਵੇਂ ਬਚੀਏ…?

On Punjab

Skin Care Tips: ਕਾਲੇ ਧੱਬੇ, ਝੁਰੜੀਆਂ, ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ‘ਚ ਬਹੁਤ ਫਾਇਦੇਮੰਦ ਹੈ ਸੈਲੀਸਿਲਿਕ ਐਸਿਡ, ਜਾਣੋ ਕਿਵੇਂ ਕਰੀਏ ਵਰਤੋਂ

On Punjab