72.05 F
New York, US
May 2, 2025
PreetNama
ਸਿਹਤ/Health

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੇ ਹਨ ‘ਬੇਰ’ ?

Jujube Health benefits: ਫਲ ਸਾਡੇ ਸਰੀਰ ਨੂੰ ਤਾਕਤਵਰ ਅਤੇ ਹੈਲਥੀ ਬਣਾਉਂਦੇ ਹਨ ਤੇ ਇਹਨਾਂ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਅਜਿਹਾ ਹੀ ਇੱਕ ਫਲ ਹੈ ਬੇਰ, ਜੋ ਸਾਡੇ ਸਰੀਰ ਲਈ ਕਾਫੀ ਗੁਣਕਾਰੀ ਸਾਬਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਬੇਰ ਨੂੰ ਚੀਨੀ ਖਜੂਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ‘ਚ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬੇਰ ‘ਚ ਕੁਝ ਅਜਿਹੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਜੋ ਸਾਨੂੰ ਤਾਕਤਵਰ ਬਣਾਉਂਦੇ ਹਨ, ਜਿਵੇਂ ਕਿ ਮੈਗਨੀਸ਼ਿਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਆਇਰਨ, ਪੋਸ਼ਕ ਤੱਤ ਤੇ ਵਿਟਾਮਿਨ ਮੌਜੂਦ ਹੁੰਦੇ ਹਨ।
ਸਕਿਨ ਲਈ ਗੁਣਕਾਰੀ: ਬੇਰ ਸਾਡੀ ਸਕਿਨ ਲਈ ਗੁਣਕਾਰੀ ਹੁੰਦੇ ਹਨ ਤੇ ਚਮਕ ਲੰਬੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਬੇਰ ‘ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਸਕਿਨ ਨੂੰ ਚਮਕਦਾਰ ਬਣਾਉਣ ’ਚ ਮਦਦ ਕਰਦਾ ਹੈ।

ਖ਼ੁਸ਼ਕੀ ਅਤੇ ਥਕਾਵਟ: ਬੇਰ ਖਾਣ ਨਾਲ ਖ਼ੁਸ਼ਕੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ’ਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਬੀ ਕਾੰਪਲੇਕਸ ਪਾਏ ਜਾਂਦੇ ਹਨ।

ਵਜ਼ਨ ਨੂੰ ਕਰਦਾ ਹੈ ਕੰਟਰੋਲ: ਬੇਰ ਖਾਣ ਨਾਲ ਭਾਰ ਵੀ ਘਟਦਾ ਹੈ। ਬੇਰ ‘ਚ ਕੈਲੋਰੀ ਨਾ ਦੇ ਬਰਾਬਰ ਪਾਈ ਜਾਂਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ।

ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ: ਬੇਰ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਖੰਘ ਅਤੇ ਬੁਖ਼ਾਰ: ਤਾਜ਼ੇ ਬੇਰ ’ਚ ਐਂਟੀ-ਆਕਸੈਡੇਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਾਫ਼ੀ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦਾ ਜੂਸ ਪੀਣ ਨਾਲ ਖੰਘ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ।

Related posts

ਜਾਣੋ ਹਰੇ ਬਦਾਮ ਦੇ ਬੇਮਿਸਾਲ ਫਾਇਦਿਆਂ ਬਾਰੇ..

On Punjab

Juices For Skin: ਇਹ 6 ਕਿਸਮਾਂ ਦੇ ਜੂਸ ਬਣਾ ਦੇਣਗੇ ਤੁਹਾਡੀ ਚਮੜੀ ਨੂੰ ਸਿਹਤਮੰਦ ਤੇ ਚਮਕਦਾਰ, ਜਾਣੋ ਇਨ੍ਹਾਂ ਨੂੰ ਬਣਾਉਣ ਦੇ ਤਰੀਕਿਆਂ ਬਾਰੇ

On Punjab

ਗਰਭਕਾਲ ਦੌਰਾਨ ਕਰੋ ਇਹ ਕੰਮ, ਬੱਚਾ ਹੋਏਗਾ ਅਕਲਮੰਦ

On Punjab