17.37 F
New York, US
January 25, 2026
PreetNama
ਸਿਹਤ/Health

ਜਾਣੋ ਫੇਫੜਿਆਂ ‘ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦਾ ਹੈ ਕੋਰੋਨਾ?

coronavirus eat these foods: ਕੋਰੋਨਾ ਵਾਇਰਸ ਤੋਂ ਬਚਾਅ ਲਈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇਸਦੇ ਨਾਲ ਹੀ ਫੇਫੜਿਆਂ ਨੂੰ ਮਜ਼ਬੂਤ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਕੋਰੋਨਾ ਵਾਇਰਸ ਫੇਫੜਿਆਂ ਨੂੰ ਖਰਾਬ ਕਰ ਦਿੰਦਾ ਹੈ। ਇਹ ਵਾਇਰਸ ਕੋਰੋਨਾ ਦੇ ਮਰੀਜ਼ਾਂ ਦੇ ਫੇਫੜਿਆਂ ਨੂੰ ਬਹੁਤ ਤੇਜ਼ੀ ਨਾਲ ਨੁਕਸਾਨ ਪਹਚਾਉਂਦਾ ਹੈ। ਕੋਰੋਨਾ ਦਾ ਖਤਰਾ ਬਜ਼ੁਰਗਾਂ ਨੂੰ ਵਧੇਰੇ ਹੈ ਕਿਉਂਕਿ ਉਨ੍ਹਾਂ ਦੇ ਫੇਫੜੇ ਕਾਫੀ ਕਮਜ਼ੋਰ ਹੁੰਦੇ ਹਨ।

ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਫੇਫੜੇ ਰਹਿੰਦੇ ਹਨ ਮਜ਼ਬੂਤ :
ਅਖਰੋਟ
ਓਮੇਗਾ -3 ਫੈਟੀ ਐਸਿਡ ਨਾਲ ਭਰਭੂਰ ਅਖਰੋਟ ਦਿਮਾਗ ਨੂੰ ਹੈਲਦੀ ਰੱਖਦੇ ਹਨ। ਡਾਇਟ ‘ਚ ਰੋਜਾਨਾ 1 ਮੁਠ ਅਖਰੋਟ ਜ਼ਰੂਰ ਖਾਓ। ਤੁਸੀਂ ਚਾਹੋ ਤਾਂ ਤੁਸੀ ਅਖਰੋਟ ਦੀ Smoothi ਬਣਾ ਕੇ ਪੀ ਸਕਦੇ ਹੋ। ਇਹ ਤੁਹਾਡੀ ਸਿਹਤ ਲਈ ਵੀ ਲਾਭਦਾਇਕ ਹੋਵੇਗਾ।
ਸੇਬ
ਸੇਬ ‘ਚ ਮੌਜੂਦ ਵਿਟਾਮਿਨਜ਼ ਫੇਫੜਿਆਂ ਨੂੰ ਹੈਲਦੀ ਬਣਾਈ ਰੱਖਦੇ ਹਨ। ਵਿਟਾਮਿਨ-ਈ, ਸੀ, ਬੀਟਾ ਕੈਰੋਟੀਨ ਅਤੇ ਖੱਟੇ ਫਲ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਡਾਕਟਰਾਂ ਨੇ ਵੀ ਬਿਮਾਰੀਆਂ ਤੋਂ ਬਚਾਅ ਲਈ ਰੋਜ਼ਾਨਾ ਨੂੰ ਇਕ ਸੇਬ ਖਾਣ ਦੀ ਸਲਾਹ ਦਿੱਤੀ ਹੈ।

ਬ੍ਰੌਕਲੀ
ਐਂਟੀ-ਆਕਸੀਡੈਂਟਸ ਤੋਂ ਲੈ ਕੇ ਬ੍ਰੌਕਲੀ ਫੇਫੜਿਆਂ ਨੂੰ ਮਜ਼ਬੂਤ ਬਣਾਈ ਰੱਖਦੀ ਹੈ। ਬ੍ਰੌਕਲੀ ਸਰੀਰ ਦੇ ਸਟੈਮਿਨਾ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ ਇਸ ਲਈ ਰੋਜਾਨਾ 1 ਬਾਉਲ ਬ੍ਰੌਕਲੀ ਉਬਾਲ ਕੇ ਖਾਓ। ਤੁਸੀਂ ਇਸ ਨੀ ਸੈਲਡ ਦੇ ਰੂਪ ‘ਚ ਵੀ ਖਾ ਸਕਦੇ ਹੋ।
ਫਲੀਆਂ
ਖੋਜ ਦੇ ਅਨੁਸਾਰ ਬੀਨਜ਼ ਦਾ ਸੇਵਨ ਸਿਹਤ ਨੂੰ ਹੈਲਦੀ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਇਨ੍ਹਾਂ ‘ਚ ਅਜਿਹੇ ਪਦਾਰਥ ਪਾਏ ਜਾਂਦੇ ਹਨ ਜੋ ਕਿ ਫੇਫੜਿਆਂ ਨੂੰ ਸਵਸਥ ਰੱਖਦੇ ਹਨ।

Related posts

ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ

On Punjab

Back to Work Precautions : ਲਾਕਡਾਊਨ ਤੋਂ ਬਾਅਦ ਜਾ ਰਹੇ ਹੋ ਦਫ਼ਤਰ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

On Punjab

Kitchen Tips: ਕੀ ਤੁਸੀਂ ਵੀ ਚਾਹ ਬਣਾਉਣ ਤੋਂ ਬਾਅਦ ਸੁੱਟ ਦਿੰਦੇ ਹੋ ਇਸਦੀ ਪੱਤੀ, ਤਾਂ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

On Punjab