PreetNama
ਸਿਹਤ/Health

ਜਾਣੋ ਨਾਰੀਅਲ ਤੇਲ ਦੇ ਚਮਤਕਾਰੀ ਫ਼ਾਇਦਿਆਂ ਬਾਰੇ

Coconut Oil Benifits : ਨਵੀਂ ਦਿੱਲੀ : ਆਮ ਤੌਰ ‘ਤੇ ਨਾਰੀਅਲ ਤੇਲ ਦੀ ਵਰਤੋਂ ਵਾਲਾਂ ਦੀ ਮਸਾਜ ਲਈ ਕੀਤੀ ਜਾਂਦੀ ਹੈ, ਜਦਕਿ ਕੁਝ ਲੋਕ ਖਾਣਾ ਬਣਾਉਣ ‘ਚ ਵੀ ਇਸ ਦੀ ਵਰਤੋਂ ਕਰਦੇ ਹਨ ਪਰ ਅੱਜ ਤੁਹਾਨੂੰ ਨਾਰੀਅਲ ਤੇਲ ਦੇ ਅਜਿਹੇ ਫਾਇਦਿਆਂ ਬਾਰੇ ਦੱਸਾਗੇ, ਜਿਨ੍ਹਾਂ ਤੋਂ ਤੁਸੀਂ ਹਾਲੇ ਤੱਕ ਅਣਜਾਣ ਹੋ। ਇਸ ਦੇ ਇਹ ਗੁਣ ਤੁਹਾਡੇ ਲਈ ਬੜੇ ਫਾਇਦੇਮੰਦ ਸਿੱਧ ਹੋਣਗੇ।ਨਾਰੀਅਲ ਤੇਲ ‘ਚ ਵਿਟਾਮਿਨ-ਈ ਦਾ ਇਕ ਕੈਪਸੂਲ ਮਿਲਾ ਕੇ ਰਾਤ ਸਮੇਂ ਝੁਰੜੀਆਂ ‘ਤੇ ਲਗਾਓ ਅਤੇ ਸਾਰੀ ਰਾਤ ਲੱਗਾ ਰਹਿਣ ਦਿਓ। ਅਗਲੀ ਸਵੇਰ ਮੂੰਹ ਧੋ ਲਓ। ਹੌਲੀ-ਹੌਲੀ ਝੁਰੜੀਆਂ ਗਾਇਬ ਹੋ ਜਾਣਗੀਆਂ। * ਜੇਕਰ ਗੱਲ ਕਰੀਏ ਆਯੁਰਵੇਦ ਦੀ ਤਾਂ ਆਯੁਰਵੇਦ ਵੀ ਨਾਰੀਅਲ ਤੇਲ ਨੂੰ ਮਾਊਥਵਾਸ਼ ਵਾਂਗ ਵਰਤਣ ਦੀ ਸਲਾਹ ਦਿੰਦਾ ਹੈ ਕਿਉਂਕਿ ਬਾਜ਼ਾਰ ‘ਚ ਮਿਲਣ ਵਾਲੇ ਮਾਊਥਵਾਸ਼ ਅਲਕੋਹਲ ਅਤੇ ਫਲੋਰਾਈਡ ਨਾਲ ਭਰੇ ਹੁੰਦੇ ਹਨ। ਤੁਸੀਂ ਮੂੰਹ ‘ਚ ਨਾਰੀਅਲ ਤੇਲ ਭਰ ਕੇ ਜੁਗਾਲੀ ਕਰਕੇ ਨੁਕਸਾਨਦਾਇਕ ਬੈਕਟੀਰੀਆ ਨੂੰ ਦੂਰ ਰੱਖ ਸਕਦੇ ਹੋ।

ਨਾਰੀਅਲ ਤੇਲ ਦੀ ਮਦਦ ਨਾਲ ਤੁਸੀਂ ਬਾਥਰੂਮ ਦੇ ਸ਼ਾਵਰ ਅਤੇ ਟੂਟੀਆਂ ਨੂੰ ਅਸਾਨੀ ਨਾਲ ਸਾਫ ਕਰ ਸਕਦੇ ਹੋ। ਇਸ ਨਾਲ ਉਸ ਦੀ ਕੁਦਰਤੀ ਚਮਕ ਪਰਤ ਆਏਗੀ। * ਨਾਰੀਅਲ ਤੇਲ ਦੀ ਵਰਤੋਂ ਨਾਲ ਤੁਸੀਂ ਪਸੀਨੇ ਦੀ ਬਦਬੂ ਤੋਂ ਅਸਾਨੀ ਨਾਲ ਛੁਟਕਾਰਾ ਪ੍ਰਾਪਤ ਕਰ ਸਕਦੇ ਹੋ। ਸਵੇਰ ਸਮੇਂ ਉਸ ਥਾਂ ‘ਤੇ ਨਾਰੀਅਲ ਤੇਲ ਲਗਾਓ, ਜਿੱਥੇ ਸਭ ਤੋਂ ਵਧੇਰੇ ਪਸੀਨਾ ਆਉਂਦਾ ਹੈ। ਸਾਰਾ ਦਿਨ ਇਹ ਤੁਹਾਨੂੰ ਬਦਬੂ ਤੋਂ ਦੂਰ ਰੱਖੇਗਾ।

ਕੀ ਤੁਹਾਨੂੰ ਇਸ ਤੋਂ ਪਹਿਲਾਂ ਪਤਾ ਸੀ ਕਿ ਨਾਰੀਅਲ ਤੇਲ ਦੀ ਵਰਤੋਂ ਸ਼ੇਵਿੰਗ ਕ੍ਰੀਮ ਵਜੋਂ ਵੀ ਕੀਤੀ ਜਾ ਸਕਦੀ ਹੈ। ਬਿਲਕੁਲ ਇੰਝ ਹੋ ਸਕਦਾ ਹੈ। ਆਪਣੇ ਚਿਹਰੇ ਨੂੰ ਗਿੱਲਾ ਕਰਕੇ ਉਸ ‘ਤੇ ਨਾਰੀਅਲ ਤੇਲ ਲਗਾਓ। ਇਸ ਨਾਲ ਨਾ ਸਿਰਫ਼ ਤੁਸੀਂ ਚੰਗੀ ਸ਼ੇਵ ਕਰ ਸਕੋਗੇ, ਸਗੋਂ ਕਿਸੇ ਵੀ ਤਰ੍ਹਾਂ ਦੀ ਜਲਨ ਵੀ ਨਹੀਂ ਹੋਵੇਗੀ। * ਡਾਈਪਰ ਦੀ ਵਧੇਰੇ ਵਰਤੋਂ ਨਾਲ ਬੱਚਿਆਂ ਦੀ ਚਮੜੀ ‘ਤੇ ਫਿਨਸੀਆਂ ਜਾਂ ਰੈਸ਼ਿਜ਼ ਪੈ ਜਾਂਦੇ ਹਨ। ਇਨ੍ਹਾਂ ਤੋਂ ਰਾਹਤ ਲਈ ਅਤੇ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰੋ।

Related posts

World Hand Hygiene Day: ਇਨਫੈਕਸ਼ਨ ਤੋਂ ਬਚਣ ਲਈ ਦਿਨ ‘ਚ ਕਿੰਨ੍ਹੀ ਵਾਰ ਧੋਣੇ ਚਾਹੀਦੇ ਹਨ ਹੱਥ ? ਪੜ੍ਹੋ ਪੂਰੀ ਖ਼ਬਰ

On Punjab

ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ

On Punjab

2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਸਾਫ ਦੇਖਣ ਲਈ ਐਨਕਾਂ ਦੀ ਪਵੇਗੀ ਲੋੜ, ਖੋਜ ‘ਚ ਹੋਇਆ ਵੱਡਾ ਖੁਲਾਸਾ

On Punjab