70.81 F
New York, US
June 19, 2025
PreetNama
ਸਮਾਜ/Social

ਜਾਣੋ-ਛੇ ਘੰਟੇ ਕਿਉਂ ਠੱਪ ਰਿਹਾ ਵ੍ਹੱਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ, ਕੀ ਯੂਜ਼ਰਸ ਦਾ ਡਾਟਾ ਹੋਇਆ ਲੀਕ?

ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਮੈਸੰਜਰ ਤੇ ਵ੍ਹੱਟਸਐਪ ਦੀ ਵਰਤੋਂ ’ਚ ਸੋਮਵਾਰ ਸ਼ਾਮ ਨੂੰ ਆਈ ਰੁਕਾਵਟ ਦੂਰ ਕਰਨ ’ਚ ਛੇ ਘੰਟੇ ਲੱਗ ਗਏ। ਕੰਪਨੀ ਨੇ ਇਸ ਲਈ ਗਲਤ ਨੈੱਟਵਰਕਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਸ ਕਾਰਨ ਯੂਜ਼ਰ ਨਾਲ ਸਬੰਧਿਤ ਸੂਚਨਾਵਾਂ ਦੇ ਲੀਕ ਹੋਣ ਦਾ ਆਵੇ ਕੋਈ ਸਬੂਤ ਨਹੀਂ ਮਿਲਿਆ। ਯੂਜ਼ਰ ਨੂੰ ਹੋਈ ਪਰੇਸ਼ਾਨੀ ਲਈ ਖ਼ੁਦ ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਮਾਫ਼ੀ ਮੰਗੀ ਹੈ। ਉੱਧਰ, ਕੰਪਨੀ, ਦੇ ਸ਼ੇਅਰਾਂ ’ਚ ਪੰਜ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਵੰਬਰ ਤੋਂ ਬਅਦ ਕੰਪਨੀ ਦੇ ਸ਼ੇਅਰਾਂ ’ਚ ਆਈ ਇਹ ਸਭ ਤੋਂ ਵੱਡੀ ਰੋੋਜ਼ਾਨਾ ਗਿਰਾਵਟ ਰਹੀ।

ਜ਼ੁਕਰਬਰਗ ਨੇ ਲਿਖਿਆ ਅਸੁਵਿਧਾ ਲਈ ਖੇਦ ਹੈ

ਜ਼ੁਕਰਬਰਗ ਨੇ ਫੇਸਬੁੱਕ ਦੀ ਸੇਵਾ ਆਮ ਹੋਣ ’ਤੇ ਲਿਖਿਆ, ‘ਹੁਣ ਸਾਰੀਆਂ ਸੇਵਾਵਾਂ ਆਮ ਹੋ ਚੁੱਕੀਆਂ ਹਨ। ਅਸੁਵਿਧਾ ਲਈ ਖੇਦ ਹੈ। ਸਾਨੂੰ ਅਹਿਸਾਸ ਹੈ ਕਿ ਤੁਸੀਂ ਸਾਡੀਆਂ ਸੇਵਾਵਾਂ ’ਤੇ ਵਿਸ਼ਵਾਸ ਕਰਦੇ ਹੋ ਅਤੇ ਆਪਣਿਆਂ ਨਾਲ ਜੁੜੇ ਰਹਿਣ ਲਈ ਇਨ੍ਹਾਂ ਦੀ ਵਰਤੋਂ ਕਰਦੇ ਹੋ।’ ਇਸ ਤੋਂ ਪਹਿਲਾਂ ਸੇਵਾਵਾਂ ਰੁਕਣ ’ਤੇ ਭਾਰਤੀ-ਅਮਰੀਕੀ ਅਧਿਕਾਰੀਆਂ ਨੇ ਇਕ ਬਿਆਨ ’ਚ ਕਿਹਾ, ‘ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਪਰੇਸ਼ਾਨੀ ਆਈ ਹੈ ਅਤੇ ਵੁਸ ਦੇ ਅਨੁਸਾਰ ਸੇਵਾਵਾਂ ’ਚ ਸੁਧਾਰ ਕਰਾਂਗੇ।’ ਫੇਸਬੁੱਕ ਦੀ ਮਾਲਕੀ ਵਾਲੀਆਂ ਸੇਵਾਵਾਂ, ਜਿਨ੍ਹਾਂ ’ਚ ਇੰਸਟਾਗ੍ਰਾਮ, ਵ੍ਹੱਟਸਐਪ, ਤੇ ਮੈਸੰਜਰ ਸ਼ਾਮਲ ਹਨ, ਦਾ ਲੋਕ ਸਮਾਰਟਫੋਨ ਤੇ ਇੰਟਰਨੈੱਟ ’ਤੇ ਉਪਯੋਗ ਨਹੀਂ ਕਰ ਰਹੇ ਸਨ। ਵ੍ਹੱਟਸਐਪ ਤੋਂ ਵੀਡੀਓ ਤੇ ਵਾਇਸ ਕਾਲ ’ਚ ਦਿੱਕਤ ਆਉਣ ਦੇ ਨਾਲ-ਨਾਲ ਟੈਸਟ ਮੈਸੇਜ ਦਾ ਵੀ ਜ਼ਿਆਦਾ ਲੈਣ-ਦੇਣ ਨਹੀਂ ਹੋ ਪਾ ਰਿਹਾ ਸੀ।

       ਨਿਊਯਾਰਕ ਟਾਈਮਜ਼ ਨੇ ਲਿਖਿਆ, ‘ਦੁਨੀਆ ਦੀ ਸਭ ਤੋਂ ਵੱਡੀ ਇੰਟਰਨੈੱਟ ਮੀਡੀਆ ਕੰਪਨੀ ’ਚ ਇਸ ਤਰ੍ਹਾਂ ਦੀ ਰੁਕਾਵਟ ਆਉਣੀ ਅਸਾਧਾਰਨ ਹੈ। ਦੁਨੀਆ ਭਰ ’ਚ 3.5 ਅਰਬ ਤੋਂ ਜ਼ਿਆਦਾ ਲੋਕ ਫੇਸਬੁੱਕ ਤੇ ਕੰਪਨੀ ਦੇ ਹੋਰ ਐਪਜ਼ ਦੀ ਵਰਤੋਂ ਗੱਲਬਾਤ ਅਤੇ ਕਾਰੋਬਾਰ ਚਲਾਉਣ ਲਈ ਕਰਦੇ ਹਨ।’ ਵਾਲ ਸਟਰੀਟ ਜਨਰਲ ਅਨੁਸਾਰ, ਫੇਸਬੁੱਕ ਦੀਆਂ ਸੇਵਾਵਾਂ ਜਦੋਂ ਰੁਕੀਆਂ ਸਨ, ਉਦੋਂ ਉਸ ਦੇ ਕਰਮਚਾਰੀ ਜੂਮ ਦੇ ਜ਼ਰੀਏ ਸੰਪਰਕ ’ਚ ਸਨ। ਏਐੱਨਆਈ ਅਨੁਸਾਰ, ਇੰਟਰਨੈੱਟ ’ਤੇ ਆਉਣ ਵਾਲੀਆਂ ਦਿੱਕਤਾਂ ਦੀ ਨਿਗਰਾਨੀ ਕਰਨ ਵਾਲੀ ਵੈਬਸਾਈਟ ਡਾਊਨਡਿਟੇਕਟਰ ਨੇ ਇਸ ਨੂੰ ਫੇਸਬੁੱਕ ਦੀ ਹੁਣ ਤਕ ਦੀ ਸਭ ਤੋਂ ਵੱਡੀ ਤਕਨੀਕੀ ਰੁਕਾਵਟ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਦੁਨੀਆਭਰ ’ਚ ਲੋਕਾਂ ਨੇ 1.06 ਕਰੋੜ ਤੋਂ ਜ਼ਿਆਦਾ ਸਿਕਾਇਤਾਂ ਦਰਜ ਕਰਵਾਈਆਂ। ਅਮਰੀਕਾ ’ਚ ਸਭ ਤੋਂ ਜ਼ਿਆਦਾ 17 ਲੱਖ ਸ਼ਿਕਾਇਤਾਂ ਸਾਹਮਣੇ ਆਈਆਂ।

ਕੰਪਨੀ ਨੂੰ ਹਰ ਘੰਟੇ 5.45 ਲੱੱਖ ਡਾਲਰ ਦਾ ਨੁਕਸਾਨ

ਰਾਇਟਰ ਨੇ ਇਸ਼ਤਿਆਰਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ ਸਟੈਂਡਰਡ ਮੀਡੀਆ ਇੰਡੈਕਸ ਦੇ ਹਵਾਲੇ ਨਾਲ ਦੱਸਆ ਕਿ ਗੂਗਲ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਇਸ਼ਤਿਹਾਰ ਏਜੰਸੀ ਫੇਸਬੁੱਕ ਨੂੰ ਇਸ ਤਕਨੀਕੀ ਦਿੱਕਤ ਕਾਰਨ ਹਰ ਘੰਟੇ ਕਰੀਬ 5.45 ਲੱਖ ਡਾਲਰ (ਕਰੀਬ 406.2 ਲੱਖ ਰੁਪਏ) ਦਾ ਨੁਕਸਾਨ ਹੋਇਆ। ਆਈਏਐੱਨਐੱਸ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੂਜੀ ਤਿਮਾਹੀ ’ਚ ਫੇਸਬੁੱਕ ਦੇ ਇਸ਼ਤਿਹਾਰ ਮਾਲੀਆ ’ਚ 47 ਫ਼ੀਸਦੀ ਭਾਵ 28 ਅਰਬ ਡਾਲਰ ਦਾ ਲਾਭ ਹੋਇਆ ਸੀ। ਇਸ ਤਕਨੀਕੀ ਦਿੱਕਤ ਕਾਰਨ ਉਸ ਦੇ ਮਾਲੀਆ ’ਚ ਤਾਂ ਗਿਰਾਵਟ ਆਈ ਹੀ ਹੈ, ਉਸ ਦੇ ਬ੍ਰਾਂਡ ਵੈਲਿਊ ’ਤੇ ਵੀ ਵੱਡਾ ਪ੍ਰਭਾਵ ਪਿਆ ਹੈ।

Related posts

ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ

On Punjab

ਜਾਸੂਸੀ ਮਾਮਲਾ: ਅਦਾਲਤ ਵੱਲੋਂ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜ਼ੀ ਰੱਦ

On Punjab

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ‘ਆਪ’ ਸਰਕਾਰ ਦੀ ਦ੍ਰਿੜ੍ਹਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਨਸ਼ਾ ਵਿਰੋਧੀ ਹੈਲਪਲਾਈਨ ਅਤੇ ਵਟਸਐਪ ਚੈਟਬੋਟ (97791-00200) ਦੀ ਵੀ ਸ਼ੁਰੂਆਤ ਕੀਤੀ। ਇਹ ਸੈੱਲ ਸੈਕਟਰ-79 ਸਥਿਤ ਸੋਹਾਣਾ ਥਾਣੇ ਦੀ ਦੂਜੀ ਮੰਜ਼ਿਲ ’ਤੇ ਕੰਮ ਕਰੇਗਾ। ਹਾਲ ਹੀ ’ਚ 90 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ੍ਹ ਹੈ। ਇਸੇ ਤਹਿਤ ਮੌਜੂਦਾ ਵਿਸ਼ੇਸ਼ ਟਾਸਕ ਫੋਰਸ ਦੀ ਬਜਾਏ ‘ਅਪੈਕਸ ਸਟੇਟ ਲੈਵਲ ਡਰੱਗ ਲਾਅ ਐਨਫੋਰਸਮੈਂਟ ਯੂਨਿਟ’ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਜੋਂ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਆਮ ਨਾਗਰਿਕਾਂ ਤੇ ਨਸ਼ਾ ਪੀੜਤਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦੇਵੇਗੀ ਤੇ ਨਸ਼ਾ ਛੱਡਣ ਵਾਲਿਆਂ ਲਈ ਡਾਕਟਰੀ ਸਹਾਇਤਾ ਯਕੀਨੀ ਬਣਾਏਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਾਲ ਜ਼ਮੀਨੀ ਪੱਧਰ ’ਤੇ ਨਸ਼ਾ ਤਸਕਰੀ ਰੋਕਣ ਤੇ ਇਸ ਘਿਣਾਉਣੇ ਅਪਰਾਧ ’ਚ ਸ਼ਾਮਲ ਵੱਡੀਆਂ ਮੱਛੀਆਂ ਦੀ ਸ਼ਨਾਖਤ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ, ‘‘ਟਾਸਕ ਫੋਰਸ ਸਿਰਫ਼ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਹੀ ਨਹੀਂ ਹੋਵੇਗੀ, ਸਗੋਂ ਇਸ ਨਵੀਂ ਵਿਸ਼ੇਸ਼ ਫੋਰਸ ਨੂੰ ਨਸ਼ਿਆਂ ਦੀ ਅਲਾਮਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਾਧੂ ਮੁਲਾਜ਼ਮ, ਸਾਧਨਾਂ ਅਤੇ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਏਐੱਨਟੀਐੱਫ਼ ਦੇ ਮੌਜੂਦਾ ਮੁਲਾਜ਼ਮਾਂ ਦੀ ਗਿਣਤੀ 400 ਤੋਂ ਵਧਾ ਕੇ 861 ਕੀਤੀ ਜਾ ਰਹੀ ਹੈ ਤੇ ਫੋਰਸ ਨੂੰ 14 ਨਵੀਆਂ ਮਹਿੰਦਰਾ ਸਕਾਰਪੀਓ ਗੱਡੀਆਂ ਵੀ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ, ‘‘ਏਐੱਨਟੀਐੱਫ਼ ਨੂੰ ਮੁਹਾਲੀ ’ਚ ਆਪਣਾ ਹੈੱਡਕੁਆਰਟਰ ਬਣਾਉਣ ਲਈ ਇੱਕ ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਐਨਫੋਰਸਮੈਂਟ-ਨਸ਼ਾ ਮੁਕਤੀ ਰੋਕਥਾਮ ਰਣਨੀਤੀ ਲਾਗੂ ਕਰਨ ਲਈ ਪੰਜਾਬ ਸਟੇਟ ਕੈਂਸਰ ਅਤੇ ਡੀ-ਅਡਿੱਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਫੰਡ ’ਚੋਂ 10 ਕਰੋੜ ਰੁਪਏ ਏਐੱਨਟੀਐੱਫ਼ ਲਈ ਮਨਜ਼ੂਰ ਕੀਤੇ ਜਾਣਗੇ।’’ ਇਸ ਦੌਰਾਨ ਮੁੱਖ ਮੰਤਰੀ ਨੇ ਖੰਨਾ ਬੇਅਦਬੀ ਕਾਂਡ ਅਤੇ ਅੰਮ੍ਰਿਤਸਰ ਵਿੱਚ ਐੱਨਆਰਆਈ ’ਤੇ ਹੋਏ ਹਮਲੇ ਦੇ ਮਾਮਲਿਆਂ ਪੰਜਾਬ ਪੁਲੀਸ ਦੀਆਂ ਫੌਰੀ ਕਾਰਵਾਈਆਂ ਦੀ ਸ਼ਲਾਘਾ ਕੀਤੀ। ਕੰਗਨਾ ਰਣੌਤ ਨੂੰ ਜ਼ਾਬਤੇ ’ਚ ਰੱਖੇ ਭਾਜਪਾ ਮੁਹਾਲੀ: ਭਾਜਪਾ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਤੇ ਉਸ ਵੱਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਆਪਣੇ ‘ਵਿਵਾਦਤ’ ਸੰਸਦ ਮੈਂਬਰਾਂ ਨੂੰ ਜ਼ਾਬਤੇ ’ਚ ਰੱਖਣ ਲਈ ਆਖਿਆ ਹੈ। ਮਾਨ ਕਿਹਾ, ‘‘ਕੰਗਨਾ ਕਥਿਤ ਹੋਛੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੀ ਹੈ। ਉਹ ਮੰਡੀ ਹਲਕੇ (ਹਿਮਾਚਲ ਪ੍ਰਦੇਸ਼) ਦੇ ਲੋਕਾਂ ਦੀ ਭਲਾਈ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਬੇਬੁਨਿਆਦ ਬਿਆਨਾਂ ਰਾਹੀਂ ਪੰਜਾਬੀਆਂ ਖਾਸਕਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਅਜਿਹੇ ਆਗੂਆਂ ਨੂੰ ਸਮਾਜ ’ਚ ਕਥਿਤ ਜ਼ਹਿਰ ਫੈਲਾਉਣ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਭਗਵਾ ਪਾਰਟੀ ਸਿਰਫ਼ ਇੰਨਾ ਕਹਿ ਕੇ ‘‘ਇਹ ਸੰਸਦ ਮੈਂਬਰਾਂ ਦੇ ਨਿੱਜੀ ਵਿਚਾਰ ਹਨ’’, ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।

On Punjab