PreetNama
ਰਾਜਨੀਤੀ/Politics

ਜਾਣੋ ਕੌਣ ਹਨ ਸੁਨੀਲ ਯਾਦਵ ਅਤੇ ਰੋਮੇਸ਼ ਸਭਰਵਾਲ? ਅਰਵਿੰਦ ਕੇਜਰੀਵਾਲ ਖਿਲਾਫ ਉਤਰੇ ਮੈਦਾਨ ‘ਚ…

Candidate Against Kejriwal: ਕਾਂਗਰਸ ਅਤੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਕੋਈ ਵੱਡੇ ਚਿਹਰੇ ਵਾਲਾ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਆਹਮੋ-ਸਾਹਮਣੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਦੋਵੇਂ ਵੱਡੀਆਂ ਪਾਰਟੀਆਂ ਨੇ ਕੇਜਰੀਵਾਲ ਖਿਲਾਫ ਕੋਈ ਵੀ ਵੱਡਾ ਚਿਹਰਾ ਕਿਉਂ ਨਹੀਂ ਉਤਾਰਿਆ? ਕਾਰਨ ਬਹੁਤ ਸਪੱਸ਼ਟ ਹੈ ਕਿ ਇਹ ਸੀਟ ਕੇਜਰੀਵਾਲ ਦੇ ਰਾਜਨੀਤਿਕ ਕੈਰੀਅਰ ਲਈ ਇਕ ਅਹਿਮ ਸੀਟ ਸਾਬਤ ਹੋਈ ਹੈ। 2013 ਵਿਚ ਕੇਜਰੀਵਾਲ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਲੜਦਿਆਂ ਉਸ ਵੇਲੇ ਦੀ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਿਤ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸਾਲ 2015 ਵਿਚ ਉਨ੍ਹਾਂ ਨੇ ਭਾਜਪਾ ਦੇ ਨੂਪੁਰ ਸ਼ਰਮਾ ਨੂੰ ਹਰਾਇਆ। ਅਜਿਹੀ ਸਥਿਤੀ ਵਿੱਚ ਲੱਗ ਰਿਹਾ ਹੈ ਕਿ ਭਾਜਪਾ ਜਾਂ ਕਾਂਗਰਸ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਕਿਸੇ ਵੀ ਵੱਡੇ ਨੇਤਾ ਨੂੰ ਨਹੀਂ ਲਿਆਉਣਾ ਚਾਹੁੰਦੀਆਂ।

ਭਾਜਪਾ ਨੇ ਕੇਜਰੀਵਾਲ ਖਿਲਾਫ ਭਾਰਤੀ ਜਨਤਾ ਨੌਜਵਾਨ ਮੋਰਚੇ ਦੇ ਪ੍ਰਧਾਨ ਸੁਨੀਲ ਯਾਦਵ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸੁਨੀਲ ਯਾਦਵ ਪੇਸ਼ੇ ਦੁਆਰਾ ਇੱਕ ਵਕੀਲ ਅਤੇ ਸਮਾਜ ਸੇਵਕ ਹਨ। ਉਨ੍ਹਾਂ ਨੇ ਭਾਰਤੀ ਜਨਤਾ ਨੌਜਵਾਨ ਮੋਰਚੇ ਵਿੱਚ ਚੇਅਰਮੈਨ ਵਜੋਂ ਸ਼ੁਰੂਆਤ ਕੀਤੀ ਸੀ। ਸੁਨੀਲ ਯਾਦਵ ਇਸ ਤੋਂ ਪਹਿਲਾਂ ਦਿੱਲੀ ਭਾਜਪਾ ਵਿੱਚ ਸੈਕਟਰੀ ਵੀ ਰਹਿ ਚੁੱਕੇ ਹਨ। ਸੁਨੀਲ ਯਾਦਵ ਡੀ.ਡੀ.ਸੀ.ਏ ਵਿੱਚ ਡਾਇਰੈਕਟਰ ਵਜੋਂ ਵੀ ਜੁੜੇ ਰਹੇ ਹਨ।

Related posts

ਭੁਬਨੇਸ਼ਵਰ ’ਚ ਕੌਮੀ ਪੈਰਾ ਤਲਵਾਰਬਾਜ਼ੀ ਚੈਂਪੀਅਨਸ਼ਿਪ 28 ਤੋਂ

On Punjab

ਕੈਪਟਨ ਨੂੰ ਲੱਗ ਸਕਦਾ ਹਾਈਕੋਰਟ ਦਾ ਝਟਕਾ, ਵਿਧਾਇਕਾਂ ਦੀ ਝੰਡੀ ਵਾਲੀ ਕਾਰ ‘ਤੇ ਵੀ ਖਤਰਾ

On Punjab

ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦੀ ਸੁਪਾਰੀ ਦਿੱਤੀ; ਦੋ ਲੱਖ ’ਚ ਕਰਵਾਇਆ ਕਤਲ

On Punjab