PreetNama
ਸਿਹਤ/Health

ਜਾਣੋ ਕਦੋਂ ਨਹੀਂ ਕਰਨਾ ਚਾਹੀਦਾ ਬਦਾਮਾਂ ਦਾ ਸੇਵਨ ?

Almonds benefits: ਬਦਾਮ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਦਾਮ ਨੂੰ ਪੂਰੀ ਰਾਤ ਪਾਣੀ ‘ਚ ਭਿਓ ਕੇ ਸਵੇਰੇ ਇਸ ਨੂੰ ਛਿੱਲ ਕੇ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫਾਇਦੇ ਦੋ-ਗੁਣਾਂ ਵੱਧ ਜਾਂਦੇ ਹਨ। ਬਦਾਮ ‘ਚ ਮੌਜੂਦ ਖਣਿਜ, ਵਿਟਾਮਿਨ, ਫਾਇਬਰ ਦਿਮਾਗ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸਰੀਰ ਦੀ ਮੋਟਾਬਾਲਿਜਮ ‘ਚ ਵੀ ਮਦਦਗਾਰ ਹੁੰਦਾ ਹੈ। ਭਿੱਜੇ ਹੋਏ ਬਦਾਮ ਪਚਨ ‘ਚ ਵੀ ਆਸਾਨ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਦਾਮਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਬਦਾਮਾਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਖਾਣਾ ਪਸੰਦ ਕਰਦੇ ਹਨ। ਰੋਜ਼ਾਨਾ ਬਦਾਮਾਂ ਦੇ ਸੇਵਨ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ, ਮੋਟਾਪਾ ਤੇ ਦਿਮਾਗ਼ ਦੀ ਕਮਜੋਰੀ ਨੂੰ ਦੂਰ ਕਰ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਬਦਾਮ, ਬਦਾਮ ਦੇ ਤੇਲ ਅਤੇ ਕਿਨ੍ਹਾਂ ਸਥਿਤੀਆਂ ‘ਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਬਾਰੇ ਦੱਸਣ ਜਾ ਰਹੇ ਹਾਂ

ਬਦਾਮਾਂ ਦੇ ਫ਼ਾਇਦੇ: ਬਲੱਡ ਸਰਕੂਲੇਸ਼ਨ ਤੇ ਯਾਦਦਾਸ਼ਤ ਹੁੰਦੀ ਹੈ ਵਧੀਆ। ਪਾਚਨ ਕਿਰਿਆ ਨੂੰ ਵਧੀਆ ਬਣਾਉਣ ਤੇ ਭਾਰ ਘਟਾਉਣ ‘ਚ ਮਦਦਗਾਰ। ਹਾਈ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਕਰਦੇ ਹਨ। ਬੈਡ ਕੋਲੈਸਟਰੋਲ ਵੀ ਹੁੰਦਾ ਹੈ ਘੱਟ।

ਬਦਾਮ ਦੇ ਤੇਲ ਦੇ ਫ਼ਾਇਦੇ
ਮਹਿੰਦੀ ‘ਚ ਮਿਲਾ ਕੇ ਤੇਲ ਲਗਾਉਣ ਨਾਲ ਵਾਲ਼ ਕਾਲੇ ਹੋ ਜਾਂਦੇ ਹਨ। ਬਦਾਮ ਦੇ ਤੇਲ ‘ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸ ਦੇ ਸੇਵਨ ਨਾਲ ਸਰੀਰ ‘ਚ ਖ਼ੂਨ ਦੀ ਘਾਟ ਦੂਰ ਹੁੰਦੀ ਹੈ।
ਬਦਾਮਾਂ ਦਾ ਸੂਪ: ਹਾਈ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਸੇਲੇਨੀਅਮ, ਜਸਤਾ, ਕੈਲਸ਼ੀਅਮ ਤੇ ਬੀ ਵਿਟਾਮਿਨ ਤੇ ਵਿਟਾਮਿਨ ਵਰਗੇ ਕਈ ਪੌਸਕ ਤੱਤਾਂ ਨਾਲ ਭਰਪੂਰ ਬਦਾਮਾਂ ਦਾ ਸੂਪ ਵੀ ਤੁਹਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮਦ ਹੁੰਦਾ ਹੈ। ਬਦਾਮਾਂ ਦਾ ਸੂਪ ਬੱਚਿਆਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਜੇ ਬੱਚਾ ਸੂਪ ਨਹੀਂ ਪੀਂਦਾ ਤਾਂ ਬਦਾਮ ਨੂੰ ਫ੍ਰਾਈ ਜਾਂ ਫਿਰ ਭੁੰਨ ਕੇ ਖਵਾ ਸਕਦੇ ਹੋ। ਵੈਸੇ ਤਾਂ ਬਦਾਮ ਖਾਣੇ ਸਾਰਿਆਂ ਨੂੰ ਪਸੰਦ ਹੈ ਪਰ ਕਈਆਂ ਨੂੰ ਇਨ੍ਹਾਂ ਤੋਂ ਅਲਰਜੀ ਹੋ ਜਾਂਦੀ ਹੈ।

Related posts

ਇਹ ਸਬਜ਼ੀ ਤੁਹਾਡਾ ਭਾਰ ਨਹੀਂ ਵਧਣ ਦੇਵੇਗੀ

On Punjab

Onion Price Hike : ਦੀਵਾਲੀ ਤੋਂ ਪਹਿਲਾਂ ਗਾਹਕਾਂ ਦੀਆਂ ਜੇਬਾਂ ‘ਤੇ ਫਟਿਆ ‘ਪਿਆਜ਼ ਬੰਬ’, ਹਫ਼ਤੇ ‘ਚ ਹੀ ਹੋਇਆ ਦੁੱਗਣਾ ਭਾਅ; ਪੜ੍ਹੋ ਆਪਣੇ ਸ਼ਹਿਰ ਦੀਆਂ ਕੀਮਤਾਂ

On Punjab

Milk Facts : ਜਾਣੋ ਕੀ ਹੈ ਦੁੱਧ ਪੀਣ ਦਾ ਸਹੀ ਸਮਾਂ, ਤਾਂ ਜੋ ਸਰੀਰ ਨੂੰ ਮਿਲਣ ਜ਼ਿਆਦਾ ਫਾਇਦੇ

On Punjab