ਜ਼ੀਰਕਪੁਰ- ਜ਼ੀਰਕਪੁਰ ਫਲਾਈਓਵਰ ’ਤੇ ਅੱਜ ਤੜਕਸਾਰ ਇੱਕ ਸੈਲਾਨੀ ਬੱਸ ਨੂੰ ਅੱਗ ਲੱਗਣ ਦੀ ਭਿਆਨਕ ਘਟਨਾ ਵਾਪਰੀ ਹੈ। ਹਾਲਾਂਕਿ ਯਾਤਰੀਆਂ ਦੇ ਸਮੇਂ ਸਿਰ ਬੱਸ ਤੋਂ ਉਤਰਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਲਗਜ਼ਰੀ ਬੱਸ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਬੱਸ ਡਰਾਈਵਰ ਤੇ ਕੰਡਕਟਰ ਨੇ ਬੱਸ ਦੇ ਪਿਛਲੇ ਪਾਸੇ ਤੋਂ ਧੂੰਆਂ ਨਿਕਲਦਾ ਦੇਖ ਕੇ ਇਸ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਬੱਸ ਅੱਗ ਦੀ ਲਪੇਟ ਵਿੱਚ ਆ ਗਈ। ਹਾਲਾਂਕਿ ਕੰਡਕਟਰ ਨੇ ਯਾਤਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਸੀ।

