PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਿਲ੍ਹਾ ਮੈਜਿਸਟਰੇਟ ਨੂੰ ਅਜੀਬੋ ਗਰੀਬ ਸ਼ਿਕਾਇਤ: ਪਤਨੀ ਰਾਤ ਨੂੰ ‘ਨਾਗਿਨ’ ਬਣ ਕੇ ਫੁੰਕਾਰੇ ਮਾਰਦੀ ਹੈ

ਸੀਤਾਪੁਰ- ਇੱਕ ਵਿਅਕਤੀ ਆਪਣੀ ਪਤਨੀ ਦੀ ਹੈਰਾਨੀਜਨਕ ਅਤੇ ਅਜੀਬੋ ਗਰੀਬ ਸ਼ਿਕਾਇਤ ਲੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਾ ਹੈ। ਇਸ ਵਿਅਕਤੀ ਨੇ ਜ਼ਿਲ੍ਹਾ ਮੈਜਿਸਟਰੇਟ (ਡੀ.ਐੱਮ.) ਕੋਲ ਪਹੁੰਚ ਕਰਕੇ ਦਾਅਵਾ ਕੀਤਾ ਕਿ ਉਹ ਡਰ ਕਰਕੇ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਉਸ ਦੀ ਪਤਨੀ ਰਾਤ ਵੇਲੇ ‘ਨਾਗਿਨ’ ਬਣ ਜਾਂਦੀ ਹੈ। ਯੂਪੀ ਦੀ ਮਹਿਮੂਦਾਬਾਦ ਤਹਿਸੀਲ ਦੇ ਲੋਧਾਸਾ ਪਿੰਡ ਦੇ ਸ਼ਿਕਾਇਤਕਰਤਾ ਮੇਰਾਜ ਨੇ 4 ਅਕਤੂਬਰ ਨੂੰ ‘ਸਮਾਧਾਨ ਦਿਵਸ’ (ਜਨਤਕ ਸ਼ਿਕਾਇਤ ਨਿਵਾਰਨ ਦਿਵਸ) ਮੌਕੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਆਨੰਦ ਦੇ ਸਾਹਮਣੇ ਆਪਣੀ ਮੁਸੀਬਤ ਬਿਆਨ ਕੀਤੀ।

ਮੇਰਾਜ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨਸੀਮੁਨ ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਰਾਤਾਂ ਨੂੰ ‘ਨਾਗਿਨ’ ਹੋਣ ਦਾ ਨਾਟਕ ਕਰਦਿਆਂ ਫੁੰਕਾਰੇ ਮਾਰਦੀ ਹੈ ਅਤੇ ਉਸ ਨੂੰ ਡਰਾਉਂਦੀ ਹੈ। ਮੇਰਾਜ ਨੇ ਦਾਅਵਾ ਕੀਤਾ ਕਿ ਉਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ, ਸਥਾਨਕ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ, ਜਿਸ ਕਾਰਨ ਉਸ ਨੂੰ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਪਈ ਹੈ।

ਸ਼ਿਕਾਇਤ ਨਿਵਾਰਨ ਪ੍ਰੋਗਰਾਮ ਵਿੱਚ ਮੌਜੂਦ ਅਧਿਕਾਰੀ ਇਸ ਅਸਾਧਾਰਨ ਸ਼ਿਕਾਇਤ ਤੋਂ ਹੈਰਾਨ ਰਹਿ ਗਏ ਅਤੇ ਦੁਚਿੱਤੀ ਵਿੱਚ ਪੈ ਗਏ। ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”

Related posts

ਫਿਰੌਤੀ ਲਈ ਦੋਸਤ ਕੀਤਾ ਅਗਵਾ, 30 ਲੱਖ ਰੁਪਏ ਲੈਕੇ ਵੀ ਕਰ ਦਿੱਤਾ ਕਤਲ

On Punjab

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ‘ਤੇ CM ਮਾਨ, ਅਨਮੋਲ ਗਗਨ ਮਾਨ ਸਮੇਤ ਸੰਗੀਤ ਜਗਤ ਨੇ ਪ੍ਰਗਟਾਇਆ ਅਫਸੋਸ

On Punjab

ਬਾਇਡਨ ਨੇ ਦੋ ਪ੍ਰਮੁੱਖ ਭਾਰਤੀ ਅਮਰੀਕੀ ਡਾਕਟਰਾਂ ਨੂੰ ਦਿੱਤੀ ਅਹਿਮ ਭੂਮਿਕਾ, ਜਾਣੋ ਕੌਣ ਹਨ ਇਹ

On Punjab