70.11 F
New York, US
August 4, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ

ਗੁਜਰਾਤ-ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਨਾਡੀਆਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਤਿੰਨਾਂ ਵਿਅਕਤੀਆਂ ਨੇ ਐਤਵਾਰ ਸ਼ਾਮ ਕਰੀਬ 7 ਵਜੇ ਨਾਡੀਆਡ ਦੇ ਜਵਾਹਰ ਨਗਰ ਇਲਾਕੇ ’ਚ ਸੋਡੇ ਦੀ ਬੋਤਲ ‘ਚੋਂ ਸ਼ਰਾਬ ਪੀ ਲਈ ਅਤੇ ਬੇਹੋਸ਼ ਹੋ ਗਏ। ਪੁਲੀਸ ਡਿਪਟੀ ਸੁਪਰਡੈਂਟ ਵੀਆਰ ਬਾਜਪਾਈ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਐਫਐਸਐਲ (ਫੋਰੈਂਸਿਕ ਸਾਇੰਸ ਲੈਬਾਰਟਰੀ) ਦੀ ਜਾਂਚ ਵਿੱਚ ਮਿਥੇਨੌਲ ਦਾ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਪੁਲੀਸ ਨੇ ਇਸ ਨੂੰ ਨਕਲੀ ਸ਼ਰਾਬ ਪੀਣ ਦਾ ਮਾਮਲਾ ਹੋਣ ਤੋਂ ਇਨਕਾਰ ਕੀਤਾ ਹੈ।

ਖੇੜਾ ਦੇ ਐਸਪੀ ਰਾਜੇਸ਼ ਗਾਢੀਆ ਨੇ ਦੱਸਿਆ ਕਿ ਤਰਲ ਵਿੱਚ ਜ਼ਹਿਰੀਲੇ ਪਦਾਰਥ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਤੁਰੰਤ ਮੌਤਾਂ ਹੋਈਆਂ। ਉਨ੍ਹਾਂ ਕਿਹਾ, ‘‘ਪੀੜਤਾਂ ਵਿੱਚੋਂ ਇੱਕ ਦੀ ਤਰਲ ਪੀਣ ਦੇ ਤੁਰੰਤ ਬਾਅਦ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦੀ 5-10 ਮਿੰਟਾਂ ਵਿੱਚ ਮੌਤ ਹੋ ਗਈ। ਅਸੀਂ ਉਨ੍ਹਾਂ ਦੇ ਖੂਨ ਦੇ ਨਮੂਨੇ ਫੋਰੈਂਸਿਕ ਲੈਬਾਰਟਰੀ ਵਿੱਚ ਭੇਜੇ, ਜਿਸ ਨੇ ਨਕਲੀ ਸ਼ਰਾਬ ਵਿੱਚ ਵਰਤੇ ਜਾਣ ਵਾਲੇ ਰਸਾਇਣ, ਮੀਥੇਨੌਲ ਦੀ ਮੌਜੂਦਗੀ ਨੂੰ ਨਕਾਰ ਦਿੱਤਾ ਹੈ।’’

ਰਿਪੋਰਟ ਅਨੁਸਾਰ ਮੁਢਲੇ ਤੌਰ ’ਤੇ ਤਰਲ ਵਿੱਚ ਕੋਈ ਜ਼ਹਿਰੀਲਾ ਤੱਤ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਤੁਰੰਤ ਮੌਤ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related posts

ਅਨੁਮਾਨ ਤੋਂ ਪਹਿਲਾਂ ਆਏਗਾ ਬ੍ਰਹਮਪੁੱਤਰ ‘ਚ ਭਿਆਨਕ ਹੜ੍ਹ

On Punjab

ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ

On Punjab

ਡੇਟਾ ਸੁਰੱਖਿਆ ਨਿਯਮਾਂ ’ਚ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ’ਤੇ ਜ਼ੋਰ: ਵੈਸ਼ਨਵ

On Punjab