PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਮੀਨੀ ਬਾਰੇ ਵਿਵਾਦ ਨੂੰ ਲੈ ਕੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਟੋਹਾਣਾ- ਭਾਜਪਾ ਨੇਤਾ ਸੁਰਿੰਦਰ ਕੁਮਾਰ ਦੀ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਘਰ ਦੇ ਨੇੜੇ ਗੁਆਂਢੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲੀਸ ਮੁਤਾਬਕ ਮਾਮਲਾ ਜ਼ਮੀਨ ਸਬੰਧੀ ਵਿਵਾਦ ਦਾ ਦੱਸਿਆ ਗਿਆ ਹੈ।

ਪੁਲੀਸ ਨੇ ਮੌਕੇ ’ਤੇ ਪੁੱਜ ਕੇ ਗਲੀ ਦੀ ਦੁਕਾਨ ਵਿੱਚੋਂ ਲਾਸ਼ ਦਾ ਪੰਚਨਾਮਾ ਕਰ ਕੇ ਖਾਨਪੁਰ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ। ਵਾਰਦਾਤ ਹੋਲੀ ਵਾਲੀ ਰਾਤ ਨੂੰ ਹੋਈ, ਜਦੋਂ ਸੁਰਿੰਦਰ ਕੁਮਾਰ ਘਰ ਵੱਲ ਜਾ ਰਿਹਾ ਸੀ ਤਾਂ ਹਮਲਾਵਰ ਨੇ ਉਸ ’ਤੇ ਦੋ ਗੋਲੀਆਂ ਚਲਾਈਆਂ। ਇਕ ਗੋਲੀ ਨਾਲ ਉਹ ਜ਼ਖ਼ਮੀ ਹੋ ਕੇ ਬਚਾਅ ਲਈ ਨਜ਼ਦੀਕੀ ਦੁਕਾਨ ਅੰਦਰ ਜਾ ਲੁਕਿਆ, ਪਰ ਕਾਤਲ ਨੇ ਪਿੱਛਾ ਕਰਕੇ ਹੋਏ ਅੰਦਰ ਉਸ ਨਾਲ ਹੱਥੋਪਾਈ ਕੀਤੀ ਤੇ ਫ਼ਿਰ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

ਇਸ ਕਾਰਨ ਸੁਰਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੁਲਜ਼ਮ ਫ਼ਰਾਰ ਹੋ ਗਿਆ। ਦੁਕਾਨ ਅੰਦਰ ਹੋਈ ਹਿੰਸਕ ਵਾਰਦਾਤ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਪੁਲੀਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਪੁਲੀਸ ਮੁਤਾਬਿਕ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਅਰੰਭੀ ਗਈ ਹੈ।

Related posts

ਬਾਇਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਐਲਾਨ

On Punjab

ਕੁਲਬੀਰ ਜ਼ੀਰਾ ਦੀ ਸਸਪੈਂਸ਼ਨ ਹੋਈ ਰੱਦ

Pritpal Kaur

‘ਆਪ’ ਦੇ ਚਾਰ ਆਗੂ ਮੇਅਰ ਬਣਨ ਦੀ ਦੌੜ ’ਚ ਸ਼ਾਮਲ

On Punjab