77.61 F
New York, US
August 6, 2025
PreetNama
ਫਿਲਮ-ਸੰਸਾਰ/Filmy

ਜਸਟਿਨ ਬੀਬਰ ਨੇ ਕੀਤਾ ਆਪਣੇ ਪੀੜਤ ਹੋਣ ਦਾ ਖ਼ੁਲਾਸਾ

Justin-bieber lyme diseas: ਫੇਮਸ ਸਿੰਗਰ ਜਸਟਿਨ ਬੀਬਰ ਹਮੇਸ਼ਾ ਤੋਂ ਹੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਲਈ ਵੀ ਕਾਫੀ ਚਰਚਾ ‘ਚ ਰਹਿੰਦੇ ਹਨ। ਜਸਟਿਨ ਦੀ ਪੂਰੀ ਦੂਨੀਆ ‘ਚ ਕਾਫੀ ਵੱਡੀ ਫੈਨ ਫਾਲੋਵਿੰਗ ਹੈ। ਜਸਟਿਨ ਨੇ ਹਾਲ ਹੀ ‘ਚ ਆਪਣੀ ਬੀਮਾਰੀ ‘ਤੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਦਿੱਤੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਨੂੰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ।

ਪੱਚੀ ਸਾਲਾ ਕਲਾਕਾਰ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਪਿਛਲੇ ਦੋ ਸਾਲ ਕਾਫ਼ੀ ਮੁਸ਼ਕਲ ਰਹੇ ਹਨ।” ਉਨ੍ਹਾਂ ਇਹ ਵੀ ਲਿਖਿਆ ਕਿ ਪਿਛਲੇ ਸਮੇਂ ਦੌਰਾਨ ਉਹ ਵਾਇਰਲ ਇਨਫੈਕਸ਼ਨ ਤੋਂ ਵੀ ਪੀੜਤ ਰਹੇ ਹਨ।ਉਨ੍ਹਾਂ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਨਸ਼ੇੜੀ ਹੋਣ ਦੀਆਂ ਸਰਗੋਸ਼ੀਆਂ ਤੋਂ ਵੀ ਉਹ ਵਾਕਫ਼ ਸਨ। ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਉਹ ਬਿਮਾਰ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਸਰੀਰ ‘ਤੇ ਨੀਲ ਵੀ ਨਜ਼ਰ ਆ ਰਹੇ ਸਨ।ਲਾਈਮ ਬਿਮਾਰੀ (Lyme disease) ਚਿੱਚੜਾਂ ਤੋਂ ਹੋਣ ਵਾਲੀ ਬਿਮਾਰੀ ਹੈ।

ਜਿਸ ਦੇ ਲੱਛਣਾਂ ਵਿੱਚ ਮਾਸਪੇਸ਼ੀਆਂ ਦਾ ਦਰਦ, ਥਕਾਨ ਤੇ ਚਕੱਤੇ ਪੈ ਜਾਂਦੇ ਹਨ।ਜਸਟਿਨ ਬੀਬਰ ਨੇ ਬੀਤੇ ਦਿਨ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਵੱਖਰੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਜਸਟਿਨ ਲਿਖਦੇ ਹਨ, ”ਜਦੋਂ ਕਈ ਸਾਰੇ ਲੋਕ ਕਹਿ ਰਹੇ ਹਨ ਕਿ ਜਸਟਿਨ ਬੀਬਰ ਕਾਫੀ ਬੁਰੇ ਲੱਗਦੇ ਹਨ, ਉਹ ਇਹ ਸਮਝਾਉਣ ‘ਚ ਅਸਫਲ ਹੋ ਗਏ ਹਨ ਕਿ ਹਾਲ ਹੀ ‘ਚ ਮੈਨੂੰ ਲਾਈਮ ਡਿਸੀਜ਼ ਹੋਇਆ ਹੈ,

ਸਿਰਫ ਇਹੀ ਨਹੀਂ ਸਗੋ ਮੇਰਾ ਕ੍ਰੋਨਿਕ ਮੋਨੋ ਦਾ ਵੀ ਸੀਰੀਅਸ ਕੇਸ ਸੀ, ਜਿਸ ਨਾਲ ਮੇਰੀ ਸਕਿਨ, ਐਨਰਜੀ ਤੇ ਬ੍ਰੇਨ ਇਨਫੈਕਸ਼ਨ ਤੇ ਪੂਰੀ ਹੈਲਥ ‘ਤੇ ਅਸਰ ਹੋਇਆ ਹੈ।”ਅੱਗੇ ਬੀਬਰ ਕਹਿੰਦੇ ਹਨ, ”ਇਹ ਸਾਰੀਆਂ ਗੱਲਾਂ ਮੇਰੀ ਆਉਣ ਵਾਲੀ ਡਾਕਊਮੈਂਟਰੀ ਸੀਰੀਜ਼ ‘ਚ ਦਿਖਾਉਣ ਜਾਣ ਵਾਲੀ ਹੈ, ਜਿਨ੍ਹਾਂ ‘ਚ ਜਲਦ ਯੂਟਿਊਬ ‘ਤੇ ਪਾਉਣ ਵਾਲਾ ਹਾਂ। ਤੁਸੀਂ ਸਮਝ ਪਾਉਗੇ ਕਿ ਮੈਂ ਕਦੇ ਆਪਣੀ ਬੀਮਾਰੀ ਦੇ ਬੇਟਲ ਨਾਲ ਕਿਵੇਂ ਲੜਾਈ ਜਿੱਤੀ ਹੈ, ਪਿਛਲੇ ਦੋ ਸਾਲ ਮੇਰੇ ਲਈ ਕਾਫੀ ਮੁਸ਼ਕਲ ਰਹੇ ਹਨ ਪਰ ਸਹੀ ਇਲਾਜ ਨਾਲ ਮੈਨੂੰ ਕਾਫੀ ਮਦਦ ਮਿਲੀ ਹੈ। ਮੈਂ ਜਲਦ ਠੀਕ ਹੋ ਕੇ ਵਾਪਸ ਆਵਾਂਗਾ।”

Related posts

Pathaan Worldwide Collection Day 8 : ਦੁਨੀਆ ਨੇ ਸੁਣੀ ‘ਪਠਾਣ’ ਦੀ ਦਹਾੜ, 700 ਕਰੋੜ ‘ਤੇ ਸ਼ਾਹਰੁਖ ਖਾਨ ਨੇ ਸਾਧਿਆ ਨਿਸ਼ਾਨਾ

On Punjab

Why Diljit Dosanjh was bowled over by Ivanka Trump’s sense of humour

On Punjab

ਦੀਆ ਮਿਰਜ਼ਾ ਨੇ ਆਪਣੇ ਪੁੱਤਰ ਨਾਲ ਫੋਟੋਆਂ ਸਾਂਝੀਆਂ ਕੀਤੀਆਂ

On Punjab