PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਲੰਧਰ ਹਸਪਤਾਲ ਵਿਚ ਮੌਤਾਂ: ਤਿੰਨ ਡਾਕਟਰ ਮੁਅੱਤਲ, ਇਕ ਬਰਖਾਸਤ

ਜਲੰਧਰ- ਜਲੰਧਰ ਦੇ ਸਿਵਲ ਹਸਪਤਾਲ ਵਿਚ ਪਿਛਲੇ ਦਿਨੀਂ ਆਕਸੀਜਨ ਸਪਲਾਈ ਵਿਚ ਪਏ ਨੁਕਸ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਤਿੰਨ ਡਾਕਟਰਾਂ ਨੂੰ ਮੁਅੱਤਲ ਤੇ ਇਕ ਨੂੰ ਬਰਖਾਸਤ ਕਰ ਦਿੱਤਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਹੋਈਆਂ ਹਾਲੀਆ ਮੌਤਾਂ ਹਸਪਤਾਲ ਦੇ ਸੁਪਰਡੈਂਟ, ਸੀਨੀਅਰ ਮੈਡੀਕਲ ਅਧਿਕਾਰੀ (SMO) ਤੇ ਡਿਊਟੀ ’ਤੇ ਮੌਜੂਦ ਡਾਕਟਰ ਦੀ ਅਣਗਹਿਲੀ ਕਰਕੇ ਹੋਈ ਸੀ।

ਸਿਹਤ ਮੰਤਰੀ ਨੇ ਕਿਹਾ, ‘‘ਮੈਨੂੰ ਇਸ ਗੱਲੋਂ ਅਫ਼ਸੋਸ ਹੈ ਕਿ ਕਿ ਅਸੀਂ ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਨਹੀਂ ਬਚਾ ਸਕੇ।’’ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਕਸੀਜਨ ਦੇ ਚਾਰ ਸਰੋਤ ਸਨ, ਪਰ ਮਾੜੇ ਪ੍ਰਬੰਧਾਂ ਕਰਕੇ ਮਰੀਜ਼ਾਂ ਦੀ ਮੌਤ ਹੋਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਾਇਮ ਤਕਨੀਕੀ ਕਮੇਟੀ ਨੇ ਆਪਦੀ ਰਿਪੋਰਟ ਦਾਖਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਰਾਜ ਕੁਮਾਰ, ਐੱਸਐੱਮਓ ਡਾ.ਸੁਰਜੀਤ ਸਿੰਘ ਤੇ ਐਨਸਥੀਸੀਆ ਮਾਹਿਰ ਡਾ.ਸੁਨਾਕਸ਼ੀ ਨੂੰ ਮੁਅੱਤਲ ਤੇ ਹਾਊਸ ਸਰਜਨ ਡਾ.ਸ਼ਿਵਿੰਦਰ ਸਿੰਘ ਨੇ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ।’’

ਉਨ੍ਹਾਂ ਕਿਹਾ ਕਿ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਮਿਸਾਲੀ ਸਜ਼ਾ ਦੇਣੀ ਜ਼ਰੂਰੀ ਸੀ।’’ ਸਿਹਤ ਮੰਤਰੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਤਫ਼ਸੀਲੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਹੋਰਨਾਂ ਤਿੰਨ ਡਾਕਟਰਾਂ ਨੂੰ ਵੀ ਸੇਵਾਵਾਂ ਤੋਂ ਬਰਖ਼ਾਸਤ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਸ਼ਾਇਦ ਸੇਵਾਮੁਕਤੀ ਲਾਭ ਵੀ ਨਾ ਮਿਲਣ।’’

Related posts

Trump Daughter Wedding: ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕੀਤਾ ਵਿਆਹ, ਇੱਥੇ ਦੇਖੋ ਫੋਟੋਆਂ

On Punjab

US Presidential Debate 2020 Highlights: ਅਮਰੀਕੀ ਰਾਸ਼ਟਰਪਤੀ ਲਈ ਸ਼ੁਰੂ ਹੋਈ ਜ਼ੁਬਾਨੀ ਜੰਗ, ਟਰੰਪ ‘ਤੇ ਭੜਕੇ ਬਾਇਡਨ ਨੇ ਕਿਹਾ ਇਹ

On Punjab

ਅਤਿਵਾਦ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵਾਂਗੇ: ਮੋਦੀ

On Punjab