PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਲੰਧਰ ਨਾਬਾਲਗ ਕਤਲ ਮਾਮਲਾ: ਪੁਲੀਸ ਕਮਿਸ਼ਨਰ ਵੱਲੋਂ ਏ ਐੱਸ ਆਈ ਡਿਸਮਿਸ, ਦੋ ਮੁਅੱਤਲ

ਜਲੰਧਰ- ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਵੱਲੋਂ ਬਸਤੀ ਬਾਵਾ ਖੇਲ ਵਿਚ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਤੇ ਕਤਲ ਦੇ ਮਾਮਲੇ ਵਿੱਚ ਅਣਗਹਿਲੀ ਵਰਤਣ ਵਾਲੇ ਏ ਐੱਸ ਆਈ ਮੰਗਤ ਰਾਮ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਇਸ ਤੋ ਇਲਾਵਾ ਦੋ ਪੀਸੀਆਰ ਦੇ ਪੁਲੀਸ ਮੁਲਾਜਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਕਦਮ ਘਟਨਾ ਦੀ ਗੰਭੀਰਤਾ ਅਤੇ ਜਾਂਚ ਪ੍ਰਕਿਰਿਆ ਦੌਰਾਨ ਸਾਹਮਣੇ ਆਈ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦਿਆਂ ਲਏ ਗਏ ਹਨ। ਪੁਲੀਸ ਕਮਿਸ਼ਨਰ ਨੇ ਸਪੱਸ਼ਟ ਕਿਹਾ ਕਿ ਅਪਰਾਧਾਂ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ASI ਮੰਗਤ ਰਾਮ ਵੱਲੋਂ ਮੌਕੇ ’ਤੇ ਬਣਦੀ ਪੁਲੀਸ ਕਾਰਵਾਈ ਨਹੀ ਕੀਤੀ ਗਈ ਅਤੇ ਨਾ ਹੀ ਸੀਸੀਟੀਵੀ ਫੁਟੇਜ ਨੂੰ ਧਿਆਨ ਨਾਲ ਦੇਖਿਆ ਗਿਆ। ਇਸ ਤਰ੍ਹਾਂ ਦੀ ਲਾਪਰਵਾਹੀ ਨਾ ਸਿਰਫ਼ ਪੁਲੀਸ ਵਿਭਾਗ ਦੇ ਅਕਸ ਨੂੰ ਢਾਹ ਲੱਗਦੀ ਹੈ, ਬਲਕਿ ਨਿਆਂ ਦੀ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਲਈ ਜ਼ੀਰੋ-ਟੋਲਰੈਂਸ ਨੀਤੀ ਅਧੀਨ ਤੁਰੰਤ ਇਸ ਕਰਮਚਾਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ।

Related posts

ਇਮਰਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਜਿੱਤਿਆ ਮੁਕੱਦਮਾ

On Punjab

ਯੋਗੀ ‘ਤੇ ਪ੍ਰਿਅੰਕਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ, ਪੀਪੀਈ ਕਿੱਟ ਘੁਟਾਲੇ ਦੇ ਦੋਸ਼ੀਆਂ ‘ਤੇ ਕਦੋਂ ਕੀਤੀ ਜਾਵੇਗੀ ਕਾਰਵਾਈ?

On Punjab

ਕੈਪਟਨ ਨੇ ਕੋਰੋਨਾ ‘ਤੇ ਫਤਿਹ ਲਈ ਲਾਂਚ ਕੀਤਾ ਗੀਤ, ਅਮਿਤਾਭ ਬੱਚਨ, ਕਰੀਨਾ ਤੇ ਗੁਰਦਾਸ ਮਾਨ ਵਰਗੇ ਵੱਡੇ ਸਿਤਾਰੇ ਬਣੇ ਹਿੱਸਾ

On Punjab