PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਵੀ ਕਰ ਦਿੱਤਾ ਉਮੀਦਵਾਰ ਦਾ ਐਲਾਨ

ਪੰਜਾਬ ਸਣੇ 7 ਸੂਬਿਆਂ ਵਿਚ ਜਿਮਨੀ ਚੋਣਾਂ ਹੋ ਰਹੀਆਂ ਹਨ। 10 ਜੁਲਾਈ ਨੂੰ ਚੋਣਾਂ ਹੋਣਗੀਆਂ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ।

ਪੰਜਾਬ ਵਿਚ ਜਲੰਧਰ ਵੈਸਟ ਸੀਟ ਉਤੇ ਚੋਣ ਹੋ ਰਹੀ ਹੈ, ਜਿਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਹੁਣ ਭਾਜਪਾ ਨੇ ਜਿਮਨੀ ਚੋਣ ਲਈ ਸ਼ੀਤਲ ਅੰਗੂਰਾਲ ਨੂੰ ਹੀ ਉਮੀਦਵਾਰ ਐਲਾਨ ਦਿੱਤਾ ਹੈ।

ਇਧਰ, ਆਮ ਆਦਮੀ ਪਾਰਟੀ (Aam Aadmi Party Punjab) ਨੇ ਆਪਣੇ ਉਮੀਦਵਾਰ ਦਾ ਐਲਾਨ (Jalandhar by election,) ਕਰ ਦਿੱਤਾ ਹੈ। ਆਪ ਨੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮਹਿੰਦਰ ਭਗਤ, ਭਾਜਪਾ ਆਗੂ ਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਬੇਟੇ ਹਨ।

Related posts

ਪ੍ਰਧਾਨ ਮੰਤਰੀ ਦਾ ਝੂਠ ਜਾਖੜ ਵੱਲੋਂ ਬੇਨਕਾਬ

Pritpal Kaur

Brazil Storm : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ‘ਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ, 18 ਲੋਕਾਂ ਦੀ ਮੌਤ

On Punjab

ਜਲਵਾਯੂ ਤਬਦੀਲੀ ‘ਤੇ ਅਮਰੀਕਾ ਦੀ ਮਦਦ ਕਰੇਗਾ ਚੀਨ, ਬਾਇਡਨ ਤੇ ਸ਼ੀ ਚਿਨਪਿੰਗ ‘ਚ ਵਰਚੁਅਲ ਮੀਟਿੰਗ

On Punjab