PreetNama
ਰਾਜਨੀਤੀ/Politics

ਜਲਿਆਵਾਲ ਬਾਗ ‘ਚ ਇਤਰਾਜ਼ਯੋਗ ਤਸਵੀਰਾਂ ਬਾਬਤ ਫਿਲਹਾਲ ਕੋਈ ਸ਼ਿਕਾਇਤ ਨਹੀਂ ਮਿਲੀ: ਐੈਸਡੀਐੈਮ ਦਾ ਦਾਅਵਾ

ਜਲਿਆਵਾਲਾ ਬਾਗ ਦੇ ਚੱਲ ਰਹੇ ਨਵੀਨੀਕਰਨ ਦੌਰਾਨ ਉੱਥੇ ਬਣੀਆਂ ਗੈਲਰੀਆਂ ‘ਚ ਲਾਈਆਂ ਕੁਝ ਤਸਵੀਰਾਂ ‘ਤੇ ਵਿਵਾਦ ਉੱਠੇ। ਜਿਨ੍ਹਾਂ ਦੇ ਮੀਡੀਆ ‘ਚ ਆਉਣ ਤੋਂ ਬਾਅਦ ਬੀਤੇ ਦਿਨੀਂ ਅੰਮ੍ਰਿਤਸਰ ਦੇ ਐੈਸਡੀਐੈਮ-1 ਵਿਕਾਸ ਹੀਰਾ ਨੇ ਜਲਿਆਵਾਲਾ ਬਾਗ ਦਾ ਦੌਰਾ ਕੀਤਾ। ਇਸ ਬਾਰੇ ਅੱਜ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਐੈਸਡੀਐੈਮ ਵਿਕਾਸ ਹੀਰਾ ਨੇ ਕਿਹਾ ਕਿ ਜਲਿਆਵਾਲਾ ਬਾਗ ਦੇ ਨਵੀਂਨੀਕਰਨ ਦਾ ਕੰਮ ਚੱਲਣ ਕਾਰਨ ਸਮੇਂ-ਸਮੇਂ ‘ਤੇ ਅਧਿਕਾਰੀ ਉੱਥੇ ਕੰਮਾਂ ਦਾ ਨਿਰੀਖਣ ਕਰਦੇ ਰਹਿੰਦੇ ਹਨ ਤੇ ਉਹ ਵੀ ਰੂਟੀਨ ‘ਚ ਹੀ ਜਲਿਆਂਵਾਲਾ ਬਾਗ ਦਾ ਦੌਰਾ ਕਰਨ ਗਏ ਸੀ।

ਐੈਸਡੀਐਮ ਵਿਕਾਸ ਹੀਰਾ ਨੇ ਅੱਗੇ ਕਿਹਾ ਕਿ ਉੱਥੇ ਲੱਗੀਆਂ ਤਸਵੀਰਾਂ ‘ਤੇ ਜੋ ਵਿਵਾਦ ਹੋਇਆ, ਉਸ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਮੀਡੀਆ ਰਾਹੀਂ ਹੀ ਮਿਲੀ ਹੈ ਪਰ ਹਾਲੇ ਤਕ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਤੇ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਆਾਉਂਦੀ ਹੈ ਤਾਂ ਇਸ ਬਾਰੇ ਉਹ ਜਾਂਚ ਜ਼ਰੂਰ ਕਰਨਗੇ।

ਐੈਸਡੀਐੈਮ ਮੁਤਾਬਕ ਜਲਿਆਂਵਾਲਾ ਬਾਗ ਚੋਂ ਉਹ ਤਸਵੀਰਾਂ ਪ੍ਰਬੰਧਕ ਕਮੇਟੀ ਵੱਲੋਂ ਹਟਾ ਦਿੱਤੀਆਂ ਗਈਆਂ ਹਨ। ਐੈਸਡੀਐੈਮ ਹੀਰਾ ਨੇ ਦੱਸਿਆ ਕਿ ਉਕਤ ਤਸਵੀਰਾਂ ਕਿਥੋਂ ਲਿਆਂਦੀਆਂ ਤੇ ਕਿਸ ਦੇ ਕਹਿਣ ‘ਤੇ ਲਾਈਆਂ ਗਈਆਂ, ਇਹ ਪ੍ਰਬੰਧਕ ਕਮੇਟੀ ਹੀ ਦੱਸ ਸਕਦੀ ਹੈ।

ਜ਼ਿਕਰਯੋਗ ਹੈ ਦੋ ਦਿਨ ਪਹਿਲਾਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਨੂੰ ਦਿਖਾਉਣ ਲਈ ਮੀਡੀਆ ਨੂੰ ਨਾਲ ਲੈ ਕੇ ਗਏ ਸੀ, ਜਿੱਥੇ ਗੈਲਰੀ ‘ਚ ਦੋ ਤਸਵੀਰਾਂ ਲੱਗੀਆਂ ਸੀ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਸਰਵ ਕੰਬੋਜ ਸੁਸਾਇਟੀ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਨੇ ਇਨ੍ਹਾਂ ਤਸਵੀਰਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਸੀ।

Related posts

ਭਾਰਤ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਰਿਹੈ: ਮੋਦੀ

On Punjab

ਮੁਗਲ ਯੁੱਗ ਦੀਆਂ ਕਹਾਣੀਆਂ ਛੱਡ ਦਹਿਸ਼ਤੀ ਰਾਤ ਬਿਆਨ ਰਹੇ ਟੂਰਿਸਟ ਗਾਈਡ

On Punjab

ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ’ਚ ਅਦਿੱਤਿਆ ਠਾਕਰੇ ਅਤੇ ਹੋਰਾਂ ਵਿਰੁੱਧ ਐਫਆਈਆਰ ਦੀ ਮੰਗ

On Punjab