PreetNama
ਰਾਜਨੀਤੀ/Politics

ਜਲਦ ਘੱਟ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੇ ਸੰਕੇਤ

ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੇ ਸੰਕੇਤ ਦਿੱਤੇ ਹਨ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਕੀਮਤਾਂ ‘ਤੇ ਗੱਲ ਕਰਦੇ ਹੋਏ ਕਿਹਾ ਕਿ ਸਾਊਦੀ ਅਰਬ, ਖਾੜੀ ਦੇਸ਼ਾਂ ਅਤੇ ਰੂਸ ਨਾਲ ਗੱਲਬਾਤ ਚੱਲ ਰਹੀ ਹੈ।

ਉਨ੍ਹਾਂ ਕਿਹਾ, ਮੈਂ ਸਾਊਦੀ ਅਰਬ, ਖਾੜੀ ਦੇਸ਼ਾਂ ਅਤੇ ਰੂਸ ਵਿੱਚ ਆਪਣੇ ਹਮਰੁਤਬਾ ਨਾਲ ਗੱਲ ਕਰ ਰਿਹਾ ਹਾਂ। ਅਸੀਂ ਵੱਖ-ਵੱਖ ਪੱਧਰਾਂ ‘ਤੇ ਕੰਮ ਕਰ ਰਹੇ ਹਾਂ। ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਤੇਲ ਦੀਆਂ ਕੀਮਤਾਂ ‘ਚ ਕਟੌਤੀ ਹੋ ਸਕਦੀ ਹੈ।

Related posts

ਜੰਮੂ: ਪਿੰਡ ’ਚ ਰਹੱਸਮਈ 16 ਮੌਤਾਂ ਤੋਂ ਅਧਿਕਾਰੀ ਹੈਰਾਨ

On Punjab

ਫੌਜ ਨੇ ਹੜ੍ਹ ’ਚ ਘਿਰੇ ਪੰਜਾਬ ਦੇ ਪਿੰਡ ’ਚੋਂ CRPF ਦੇ 22 ਜਵਾਨਾਂ ਤੇ ਤਿੰਨ ਆਮ ਨਾਗਰਿਕਾਂ ਨੂੰ ਬਚਾਇਆ

On Punjab

ਕਸ਼ਮੀਰ ’ਚ ਹੱਡ ਚੀਰਵੀਂ ਠੰਢ ਜਾਰੀ

On Punjab