PreetNama
ਖਬਰਾਂ/News

ਜਲਦੀ ਸ਼ੁਰੂ ਹੋਵੇਗਾ ਕਾਦੀਆਂ-ਬਿਆਸ ਰੇਲ ਲਾਈਨ ਦਾ ਕੰਮ : ਬਿੱਟੂ

ਫਿਰੋਜ਼ਪੁਰ- ਰੇਲਵੇ ਵਿਭਾਗ ਨੇ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਮਾਰਗ ’ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਾਂ ਇਹ ਪ੍ਰੋਜੈਕਟ ਵੱਖ-ਵੱਖ ਚੁਣੌਤੀਆਂ, ਜ਼ਮੀਨ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਅਤੇ ਸਥਾਨਕ ਪੱਧਰ ਦੀਆਂ ਰਾਜਨੀਤਿਕ ਗੁੰਝਲਾਂ ਕਾਰਨ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ। ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਹ ਵੀ ਲਗਾਤਾਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ, ਲਟਕਦੇ ਪ੍ਰੋਜੈਕਟ ਪੂਰੇ ਕਰਨ ਅਤੇ ਅਚਾਨਕ ਕਾਰਨਾਂ ਕਰਕੇ ਬੰਦ ਹੋਏ ਪ੍ਰੋਜੈਕਟਾਂ ਨੂੰ ਮੁੜ ਸ਼ੁਰੂ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੋਹਾਲੀ-ਰਾਜਪੁਰਾ, ਫਿਰੋਜ਼ਪੁਰ-ਪੱਟੀ ਅਤੇ ਹੁਣ ਕਾਦੀਆਂ-ਬਿਆਸ ਇਹ ਲਾਈਨਾਂ ਕਿੰਨੀਆਂ ਮਹੱਤਵਪੂਰਨ ਹਨ। ਇਸੇ ਲਈ ਉਨ੍ਹਾਂ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਦੂਰ ਕਰਕੇ ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਨਵੀਂ ਰੇਲ ਲਾਈਨ ਖੇਤਰ ਦੀ ‘‘ਇਸਪਾਤ ਨਗਰੀ’’ ਕਹੇ ਜਾਂਦੇ ਸ਼ਹਿਰ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਨੂੰ ਵੱਡਾ ਹੁਲਾਰਾ ਦੇਵੇਗੀ। ਉਤਰ ਰੇਲਵੇ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ (ਨਿਰਮਾਣ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਬੋਰਡ ਦੀ ਇੱਛਾ ਹੈ ਕਿ ਕਾਦੀਆਂ-ਬਿਆਸ ਲਾਈਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ।

Related posts

ਬਾਇਡਨ ਨੇ ਰੂਸ-ਚੀਨ ਦੀ ਵਧਦੀ ਨੇੜਤਾ ‘ਤੇ ਕੱਸਿਆ ਤਨਜ਼, ਕਿਹਾ – ਕੋਈ ਨਵੀਂ ਗੱਲ ਨਹੀਂ

On Punjab

ਜਸਟਿਸ ਜ਼ੋਰਾ ਸਿੰਘ ਖੋਲ੍ਹਣਗੇ ਬੇਅਦਬੀ ਕਾਂਡ ਦੀਆਂ ਪਰਤਾਂ

Pritpal Kaur

ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਹੇਜ਼ਲਵੁੱਡ ਦਾ ਬਿਆਨ, ਕਿਹਾ- ਜਾਇਸਵਾਲ ਤੇ ਗਿੱਲ ਖ਼ਿਲਾਫ਼ ਪਲਾਨਿੰਗ ‘ਤੇ ਰਹੇਗਾ ਸਾਡਾ ਧਿਆਨ

On Punjab