PreetNama
ਸਮਾਜ/Social

ਜਰਮਨ ਵਿਦਿਆਰਥੀ ਨੂੰ CAA ਦਾ ਵਿਰੋਧ ਕਰਨਾ ਪਿਆ ਮਹਿੰਗਾ, ਮਿਲਿਆ ਭਾਰਤ ਛੱਡਣ ਦਾ ਫਰਮਾਨ !

German student leave India: ਨਵੀਂ ਦਿੱਲੀ: ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ । ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਵਿਦੇਸ਼ੀ ਵਿਦਿਆਰਥੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹਨ । ਅਜਿਹੇ ਵਿੱਚ ਇੱਕ ਵਿਦੇਸ਼ੀ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ, ਜਿਸ ਦਾ ਨਾਂ ਜੈਕਬ ਲਿੰਡੇਂਥਲ ਹੈ ਤੇ ਇੱਥੇ ਉਹ ਜਰਮਨ ਤੋਂ ਪੜ੍ਹਾਈ ਲਈ ਮਦਰਾਸ ਆਈਆਈਟੀ ਆਇਆ ਹੈ ।

ਦੱਸ ਦੇਈਏ ਕਿ ਜੈਕਬ ਆਈਆਈਟੀ ਫਿਜ਼ਿਕਸ ਦੇ ਫਾਈਨਲ ਦਾ ਸਟੂਡੈਂਟ ਹੈ. ਜਿਸ ਦੀ ਪੜ੍ਹਾਈ ਦਾ ਹਾਲੇ ਇੱਕ ਸਮੈਸਟਰ ਬਾਕੀ ਹੈ. ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਬੰਗਲੁਰੂ ਤੋਂ ਦਿੱਲੀ ਜਾਣ ਦੀ ਖ਼ਬਰ ਮਿਲੀ ਹੈ, ਜਿੱਥੋਂ ਉਸ ਦੀ ਜਰਮਨੀ ਦੀ ਫਲਾਈਟ ਹੈ । ਦਰਅਸਲ, ਜੈਕਬ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਨ੍ਹਾਂ ਵਿੱਚ ਉਹ ਸੀਏਏ ਦਾ ਵਿਰੋਧ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਪਰ ਹੁਣ ਇਹੀ ਤਸਵੀਰਾਂ ਉਸ ਲਈ ਮੁਸੀਬਤ ਬਣ ਗਈਆਂ ਹਨ ।

ਇਸ ਸਬੰਧੀ ਜੈਕੂਬ ਨੇ ਕਿਹਾ ਕਿ ਭਾਰਤ ਵਿੱਚ ਉਸ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਉਸਨੇ ਦੱਸਿਆ ਕਿ ਫਿਲਹਾਲ ਉਸ ‘ਤੇ ਪਾਬੰਦੀ ਲਾਉਣ ਬਾਰੇ ਕੋਈ ਸਬੂਤ ਨਹੀਂ ਹੈ, ਪਰ ਉਸਨੂੰ ਦੇਸ਼ ਨਿਕਾਲੇ ਦੀ ਧਮਕੀ ਦਿੱਤੀ ਗਈ ਹੈ । ਇਸ ਮਾਮਲੇ ਵਿੱਚ ਲਗਾਤਾਰ ਜੈਕੂਬ ਨੂੰ ਵਾਪਸ ਜਰਮਨੀ ਭੇਜਣ ਲਈ ਟਵਿੱਟਰ ‘ਤੇ ਪ੍ਰਤੀਕਿਰੀਆਵਾਂ ਆ ਰਹੀਆਂ ਹਨ ।

ਇਸ ਮਾਮਲੇ ਵਿੱਚ ਜਾਕੂਬ ਨੇ ਦੱਸਿਆ ਕਿ ਉਸਨੂੰ ਉਸ ਦੇ ਕੋਆਰਡੀਨੇਟਰ ਨੇ ਬੁਲਾਇਆ ਤੇ ਦੱਸਿਆ ਕਿ ਉਸ ਦੇ ਨਿਵਾਸ ਆਗਿਆ ਵਿੱਚ ਕੋਈ ਸਮੱਸਿਆ ਹੈ, ਜਿਸ ਕਾਰਨ ਉਸ ਨੂੰ ਇਮੀਗ੍ਰੇਸ਼ਨ ਵਿਭਾਗ ਜਾਣਾ ਪਵੇਗਾ । ਇਸ ਤੋਂ ਬਾਅਦ ਜੈਕੂਬ ਨੂੰ ਛੇਤੀ ਹੀ ਭਾਰਤ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ ।

Related posts

ਕਿਵੇਂ ਬਣਿਆ ‘ਖਿਦਰਾਣੇ’ ਤੋਂ ‘ਮੁਕਤਸਰ’, ਜਾਣੋ ‘ਮੁਕਤਸਰ ਦੀ ਮਾਘੀ’ ਦਾ ਇਤਿਹਾਸ

Pritpal Kaur

ਸੜਕ ‘ਤੇ ਟ੍ਰੈਫਿਕ ਘਟਾਉਣ ਲਈ ਇਸ ਦੇਸ਼ ਨੇ ਮੁਫ਼ਤ ਕੀਤੀ ਰੇਲ-ਬੱਸ ਸੇਵਾ

On Punjab

ਲੁਧਿਆਣਾ ‘ਚ ਮਹਿਲਾ ਦਾ ATM ਕਾਰਡ ਚੋਰੀ ਕਰ ਲੁੱਟੇ 50 ਹਜ਼ਾਰ ਰੁਪਏ

On Punjab