PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਜਰਮਨੀ: ਤੇਜ਼ ਰਫ਼ਤਾਰ ਕਾਰ ਭੀੜ ’ਤੇ ਚੜ੍ਹਾਉਣ ਕਾਰਨ 5 ਹਲਾਕ

ਜਰਮਨੀ-ਜਰਮਨੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵਿਅਕਤੀ ਵੱਲੋਂ ਕ੍ਰਿਸਮਸ ਮਾਰਕੀਟ ਵਿੱਚ ਤੇਜ਼ ਰਫ਼ਤਾਰ ਕਾਰ ਭੀੜ ’ਤੇ ਚੜ੍ਹਾਉਣ ਕਾਰਨ ਚਾਰ ਮਹਿਲਾਵਾਂ ਅਤੇ ਇੱਕ ਨੌਂ ਸਾਲਾ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਔਰਤਾਂ ਦੀ ਉਮਰ 45 ਤੋਂ 75 ਸਾਲ ਵਿਚਾਲੇ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 200 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 41 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ ਸੱਤ ਜ਼ਖ਼ਮੀ ਭਾਰਤੀ ਹਨ। ਭਾਰਤੀ ਸਫਾਰਤਖਾਨਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਭਿਆਨਕ ਅਤੇ ਬੇਤੁਕਾ ਹਮਲਾ’ ਦੱਸਿਆ ਹੈ।

ਅਧਿਕਾਰੀਆਂ ਨੇ ਦੱਸਿਆ ਮਸ਼ਕੂਕ ਦੀ ਪਛਾਣ ਸਾਊਦੀ ਡਾਕਟਰ ਵਜੋਂ ਹੋਈ ਹੈ। ਉਹ 2006 ’ਚ ਜਰਮਨੀ ਆਉਣ ਮਗਰੋਂ ਇੱਥੇ ਦਾ ਸਥਾਈ ਨਿਵਾਸੀ ਬਣ ਗਿਆ। ਉਸ ਨੂੰ ਸ਼ਨਿਚਰਵਾਰ ਸ਼ਾਮ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜੱਜ ਨੇ ਉਸ ਨੂੰ ਸੰਭਾਵੀ ਦੋਸ਼ ਤੈਅ ਹੋਣ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਪੁਲੀਸ ਨੇ ਮਸ਼ਕੂਕ ਦਾ ਨਾਮ ਜਨਤਕ ਨਹੀਂ ਕੀਤਾ ਪਰ ਕੁੱੱਝ ਜਰਮਨ ਚੈਨਲਾਂ ਅਨੁਸਾਰ ਉਹ ਮਨੋਵਿਗਿਆਨ ਅਤੇ ਮਨੋ-ਚਿਕਿਤਸਾ ਦਾ ਮਾਹਰ ਸੀ।

ਜਾਣਕਾਰੀ ਅਨੁਸਾਰ ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਸੀ। ‘ਐਕਸ’ ’ਤੇ ਪਾਈਆਂ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਮੁਸਲਮਾਨ ਸੀ। ਉਸ ਦੀਆਂ ਜ਼ਿਆਦਾਤਰ ਪੋਸਟਾਂ ਇਸਲਾਮ ਵਿਰੋਧੀ ਵਿਸ਼ਿਆਂ ’ਤੇ ਕੇਂਦਰਿਤ ਹਨ।

Related posts

Bigg Boss 18 : ਕਾਲਰ ਫੜਿਆ, ਧੱਕਾ ਦਿੱਤਾ… ਈਸ਼ਾ ਕਾਰਨ ਅਵਿਨਾਸ਼ ਤੇ ਦਿਗਵਿਜੇ ਵਿਚਕਾਰ ਹੋਈ ਲੜਾਈ

On Punjab

ਭਾਰਤ ਨੇ ਚੀਨ ਨੂੰ ਫੌਜ ਪਿੱਛੇ ਹਟਾਉਣ ਲਈ ਕਿਹਾ, ਤਣਾਅ ਜਾਰੀ ਰਹਿਣ ਦੇ ਆਸਾਰ

On Punjab

ਕੀ Banana Shake ਹੈ ਤੁਹਾਡੀ ਸਿਹਤ ਲਈ ਨੁਕਸਾਨਦਾਇਕ?

On Punjab