PreetNama
ਖਾਸ-ਖਬਰਾਂ/Important News

ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀ

ਅਮਰੀਕੀ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ’ਚ ਮੁੱਖ ਅਰਥਸ਼ਾਸਤਰੀ ਤੇ ਆਰਥਿਕ ਤੇ ਖਤਰਾ ਵਿਸ਼ਲੇਸ਼ਣ ਵਿਭਾਗ (ਡੇਰਾ) ਦੇ ਡਾਇਰੈਕਟਰ ਐੱਸਪੀ ਕੋਠਾਰੀ ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ। ਐੱਸਈਸੀ ਦੇ ਚੇਅਰਮੈਨ ਜੇ ਕਲੇਟਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, ‘ਮੁੱਖ ਅਰਥਸ਼ਾਸਤਰੀ ਦੇ ਤੌਰ ’ਤੇ ਐੱਸਪੀ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ’ਤੇ ਐੱਸਈਸੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਰਾਸ਼ਟਰਪਤੀ ਦੇ ਵਿੱਤੀ ਬਾਜ਼ਾਰ ਕਾਰਜ ਸਮੂਹ, ਵਿੱਤੀ ਸਥਿਰਤਾ ਨਿਗਰਾਨੀ ਕੌਂਸਲ ਤੇ ਵਿੱਤੀ ਸਥਿਰਤਾ ਬੋਰਡ ਸਮੇਤ ਸਾਡੇ ਬਾਜ਼ਾਰਾਂ ਤੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮਾਮਲਿਆਂ ਦੇ ਸਬੰਧ ’ਚ ਐੱਸਈਸੀ ਨੂੰ ਮਜ਼ਬੂਤ ਕੀਤਾ।’

ਕੋਠਾਰੀ ਦੇ ਅੰਦਰੂਨੀ ਕੋਰੋਨਾ ਬਾਜ਼ਾਰ ਨਿਗਰਾਨੀ ਸਮੂਹ ਦੀ ਵੀ ਪ੍ਰਧਾਨਗੀ ਕੀਤੀ। ਇਸ ਸਮੂਹ ਦਾ ਗਠਨ ਕਮਿਸ਼ਨ ਤੇ ਉਸਦੇ ਵੱਖ ਵੱਖ ਵਿਭਾਗਾਂ ਦੀ ਕੋਰੋਨਾ ਦੇ ਬਾਜ਼ਾਰ ’ਤੇ ਪਏ ਅਸਰ ਨਾਲ ਨਿਪਟਣ ’ਚ ਮਦਦ ਕਰਨ ਲਈ ਕੀਤਾ ਗਿਆ ਸੀ। ਕੋਠਾਰੀ ਨੇ ਕਿਹਾ, ‘ਦੋ ਸਾਲਾਂ ਤਕ ਆਰਥਿਕ ਤੇ ਖਤਰਾ ਵਿਸ਼ਲੇਸ਼ਣ ਵਿਭਾਗ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਰਿਹਾ ਹੈ।’ ਉਨ੍ਹਾਂ ਕਿਹਾ, ‘ਮੈਂ ਵਿਭਾਗ ਦੇ ਪ੍ਰਤਿਭਾਸ਼ਾਲੀ ਮੁਲਾਜ਼ਮਾਂ ਤੇ ਕਮਿਸ਼ਨ ਦੇ ਚੇਅਰਮੈਨ ਤੇ ਹੋਰ ਲੋਕਾਂ ਦੇ ਸਹਿਯੋਗ ਦਾ ਧੰਨਵਾਦੀ ਹਾਂ। ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤ ਰਿਹਾ ਹੈ ਤੇ ਬਹੁਤ ਫਾਇਦੇਮੰਦ ਰਿਹਾ ਹੈ।’

Related posts

ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ’ਤੇ ED ਦਾ ਛਾਪਾ, ਬੈਂਕ ਨਾਲ 200 ਕਰੋੜ ਦੀ ਧੋਖਾਧੜੀ ਦਾ ਮਾਮਲਾ

On Punjab

ਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!

On Punjab

ਜੇਤਲੀ ਦੀ ਹਾਲਤ ਬਾਰੇ ਡਾਕਟਰਾਂ ਨੇ ਜਾਰੀ ਕੀਤਾ ਅਪਡੇਟ

On Punjab