72.52 F
New York, US
August 5, 2025
PreetNama
ਫਿਲਮ-ਸੰਸਾਰ/Filmy

ਜਨਮ ਦਿਨ ਮੋਕੇ ਜਾਣੋ ਕਰਤਾਰ ਚੀਮਾ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

Birthday specail kartar-cheema: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਰਤਾਰ ਚੀਮਾ ਜੋ ਕੇ 15 ਦਸੰਬਰ ਨੂੰ ਜਨਮਦਿਨ ਮਨਾ ਰਹੇ ਹਨ। ਫਿਲਮੀ ਇੰਡਸਟਰੀ ਜੋ ਕੇ ਦਿਨੋ-ਦਿਨ ਵੱਧੀ ਜਾ ਰਹੀ ਹੈ। ਜਿਸ ਦੇ ਚਲਦੇ ਕਈ ਨਵੇਂ ਚਿਹਰਿਆਂ ਨੂੰ ਅਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉੱਥੇ ਪੰਜਾਬੀ ਮਾਡਲ ਤੇ ਅਦਾਕਾਰ ਕਰਤਾਰ ਚੀਮਾ ਜੋ ਕੇ ਪੰਜਾਬੀ ਇੰਡਸਟਰੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ।

ਕਰਤਾਰ ਚੀਮਾ ਨੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਮਾਸਟਰ ਡਿਗਰੀ ਹਾਸਲ ਕੀਤੀ। ਉਹਨਾਂ ਨੇ ਆਪਣੇ ਅਭਿਨੈ ਦੇ ਸਫ਼ਰ ਦੀ ਸ਼ੁਰੂਆਤ ਮਾਡਲ ਵਜੋਂ ਗੀਤ ‘ਇਕ ਧਿਰ ਛੱਡਣੀ ਪਊ..’ ਤੋਂ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕਰਦੇ ਨਹੀਂ ਦੇਖਿਆ ਤੇ ਅਪਣੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਰਹੇ।ਕਰਤਾਰ ਚੀਮਾ ਜੋ ਕੇ ‘ਬੇਬੇ ਕਹਿੰਦੀ ਘਰ ਬਹਿਕੇ ਕੱਢ ਚਾਦਰਾਂ’, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਲੈ’ ਤੇ ਕਈ ਸੈਂਕੜੇ ਸੰਗੀਤਕ ਵੀਡੀਓਜ਼ ਕੰਮ ਕਰ ਚੁੱਕੇ ਹਨ।

ਕਰਤਾਰ ਚੀਮਾ ਜੋ ਕੇ ਜਤਿੰਦਰ ਮੌਹਰ ਦੀਆਂ ਫ਼ਿਲਮਾਂ ‘ਮਿੱਟੀ’,‘ਸਿਕੰਦਰ’ ਅਤੇ ਬਾਲੀਵੁੱਡ ਨਿਰਦੇਸ਼ਕ ਮਾਹੇਸ਼ ਭੱਟ ਦੀ ਸਰਪ੍ਰਸਤੀ ਵਾਲੀ ਫ਼ਿਲਮ ‘ਦੁਸ਼ਮਣ’ ਸਮੇਤ ਕਈ ਫ਼ਿਲਮਾਂ ਜਿਵੇਂ ਹਸ਼ਰ, ਕਬੱਡੀ ਇੱਕ ਮਹੁੱਬਤ ਤੇ ਮਿੱਟੀ ਨਾਲ ਫ਼ਰੋਲ ਜੋਗੀਆ ਰਾਹੀਂ ਵੱਖੋ ਵੱਖ ਰੂਪ ’ਚ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਹਾਲ ਹੀ ‘ਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਰੰਗ ਪੰਜਾਬ’ ‘ਚ ਕਰਤਾਰ ਚੀਮਾ ਖ਼ਲਨਾਇਕ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਸੁਨੱਖੀ ਦਿੱਖ ਤੇ ਡੀਲ ਡੌਲ ਵਾਲੇ ਕਰਤਾਰ ਨੇ ਫ਼ਿਲਮਾਂ ਦੇ ਨਾਲ ਨਾਲ ਪੀਟੀਸੀ ਦੇ ਸ਼ੋਅ ‘ਮਿਸਟਰ ਪੰਜਾਬ’ ਵਿਚ ਉਹ ਐਂਕਰ ਤੋਂ ਜੱਜ ਤੱਕ ਦੀ ਭੂਮਿਕਾ ਅਦਾ ਕਰ ਚੁੱਕੇ ਹਨ।

Related posts

Asif Basra Death: ਬਾਲੀਵੁੱਡ ਐਕਟਰ ਆਸਿਫ ਬਸਰਾ ਦੀ ਮੌਤ, ਮੈਕਲੋਡਗੰਜ ‘ਚ ਕੀਤੀ ਖੁਦਕੁਸ਼ੀ

On Punjab

ਕੀ ਤੁਸੀ ਦੇਖਿਆ ਹੈ ‘ਕੁਮਕੁਮ ਭਾਗਿਆ’ ਅਦਾਕਾਰਾ ਦਾ ਇਹ ਰੂਪ ?

On Punjab

ਦਿਨ ‘ਚ ਦੋ ਵਾਰ ਤੈਮੂਰ ਅਲੀ ਖਾਨ ਕਰਦੇ ਹਨ ਅਜਿਹਾ ਕੰਮ

On Punjab