PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਛੱਤਬੀੜ ਚਿੜੀਆਘਰ ਦੇ ਬਾਹਰ ਚਾਰਜਿੰਗ ਸਟੇਸ਼ਨ ਨੂੰ ਅੱਗ ਲੱਗੀ, ਡੇਢ ਦਰਜਨ ਈ-ਰਿਕਸ਼ਾ ਸੜ ਕੇ ਸੁਆਹ

ਜ਼ੀਰਕਪੁਰ- ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਅੱਜ ਸਵੇਰੇ 8 ਵਜੇ ਦੇ ਕਰੀਬ ਉੱਥੇ ਖੜੇ ਈ-ਰਿਕਸ਼ਾ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਥੋੜ੍ਹੀ ਦੇਰ ਵਿੱਚ ਅੱਗ ਐਨੀ ਭੜਕ ਗਈ ਕਿ ਉਸ ਨੇ ਉਥੇ ਖੜੇ ਸਾਰੇ ਈ-ਰਿਕਸ਼ਾ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ ਖੜੇ ਕਰਮਚਾਰੀਆਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਤੇ ਕਾਬੂ ਪਾਉਣ ਤੱਕ 18 ਦੇ ਕਰੀਬ ਈ-ਰਿਕਸ਼ਾ ਸੜ ਕੇ ਸੁਆਹ ਹੋ ਗਏ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਕਰ ਰਿਹਾ ਕਿ ਅੱਗ ਛੱਤਬੀੜ ਚਿੜੀਆਘਰ ਵਿੱਚ ਅੱਗੇ ਨਹੀਂ ਵਧੀ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਉਥੇ ਹੀ ਸਾਂਭ ਲਿਆ।

ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵੱਲੋਂ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ। ਛੱਤਬੀੜ ਚਿੜੀਆਘਰ ਵਿੱਚ ਪ੍ਰਦੂਸ਼ਣ ਤੋਂ ਬਚਾਉਣ ਲਈ ਸੈਲਾਨੀਆਂ ਨੂੰ ਘੁਮਾਉਣ ਲਈ ਬਿਜਲੀ ਨਾਲ ਚੱਲਣ ਵਾਲੇ ਈ-ਰਿਕਸ਼ਾ ਵਾਹਨਾਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਸੈਲਾਨੀ ਆਪਣੇ ਨਿੱਜੀ ਵਾਹਨ ਅੰਦਰ ਲੈ ਕੇ ਜਾ ਸਕਦੇ ਸੀ ਜਿਸ ਨਾਲ ਪ੍ਰਦੂਸ਼ਣ ਫੈਲਦਾ ਸੀ ਤੇ ਜਾਨਵਰਾਂ ਨੂੰ ਨੁਕਸਾਨ ਪਹੁੰਚਦਾ ਸੀ।

Related posts

ਸਾਲਾਂ ਤੋਂ ਗੇਂਦ ਰੱਖਣ ਲਈ ਵਰਤਦੇ ਰਹੇ ਕਟੋਰਾ, ਬਾਅਦ ‘ਚ ਪਤਾ ਲੱਗਾ ਇਸ ਦੀ ਕੀਮਤ 34 ਕਰੋੜ

On Punjab

ਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜ

On Punjab

ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ

On Punjab