PreetNama
ਸਿਹਤ/Health

ਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰ

ਆਪਣੀ ਭੱਜਦੌੜ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਛੁੱਟੀਆਂ ਲਈ ਵੀ ਕੱਢੋ ਕਿਉਂਕਿ ਇਨ੍ਹਾਂ ਛੁੱਟੀਆਂ ਦੀ ਮਦਦ ਨਾਲ ਤੁਸੀਂ ਨਾ ਕੇਵਲ ਖੁਦ ਨੂੰ ਤਣਾਅ ਤੋਂ ਮੁਕਤ ਕਰ ਸਕਦੇ ਹੋ ਬਲਕਿ ਇਸ ਨਾਲ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੇ ਖ਼ਤਰਾ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਮਨੋਵਿਗਿਆਨ ਅਤੇ ਸਿਹਤ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਛੁੱਟੀਆਂ ਮੈਟਾਬੋਲੀਜਮ ਸਬੰਧੀ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ ਜਿਸ ਨਾਲ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

 

ਅਮਰੀਕਾ ਵਿੱਚ ਸਥਿਤ ਸਿਰੈਕਿਊਜ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਬ੍ਰਾਇਸ ਹਯੂਰਸਕਾ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਜਿਹੜੇ ਵਿਅਕਤੀਆਂ ਨੇ ਪਿਛਲੇ 12 ਮਹੀਨਿਆਂ ਵਿੱਚ ਅਕਸਰ ਹੀ ਛੁੱਟੀਆਂ ਲਈਆਂ ਹਨ ਉਨ੍ਹਾਂ ਵਿੱਚ ਮੈਟਾਬੋਲੀਜਮ ਸਿੰਡ੍ਰੋਮ ਅਤੇ ਮੈਟਾਬੋਲੀਜਮ ਲੱਛਣਾਂ ਦਾ ਜੋਖ਼ਮ ਘੱਟ ਹੈ।

 

Related posts

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab

On Punjab

ਜ਼ਿੰਦਗੀ ਨੂੰ ਦਿਸ਼ਾ ਦਿੰਦੀਆਂ ਕਿਤਾਬਾਂ

On Punjab