PreetNama
ਖਾਸ-ਖਬਰਾਂ/Important News

ਚੰਦਰਯਾਨ-2′ ਲਈ ਅੱਜ ਦਾ ਦਿਨ ਬੇਹੱਦ ਖਾਸ, ਚੰਨ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼

ਬੰਗਲੁਰੂ: ਇਸਰੋ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ‘ਚੰਦਰਯਾਨ-2’ ਨੂੰ ਚੰਨ ਦੇ 5ਵੇਂ ਵਰਗ ‘ਚ ਕਾਮਯਾਬੀ ਨਾਲ ਐਂਟਰੀ ਕਰਵਾਈ ਤੇ ਉਹ ਦੋ ਸਤੰਬਰ ਨੂੰ ਲੈਂਡਰ ਆਰਬਿਟਰ ਤੋਂ ਵੱਖ ਕਰਨ ਦੀ ਤਿਆਰੀ ਕਰ ਰਿਹਾ ਹੈ। ਭਾਰਤੀ ਪੁਲਾੜ ਸੰਸਥਾਨ ਨੇ ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਤੋਂ ਬਾਅਦ ਕਿਹਾ ਕਿ ਪੁਲਾੜ ਯਾਨ ਦੀਆਂ ਸਾਰੀਆਂ ਗਤੀਵਿਧੀਆਂ ਆਮ ਹਨ।

ਇਸਰੋ ਨੇ ਇੱਕ ਅਪਡੇਟ ‘ਚ ਕਿਹਾ, “ਪ੍ਰਣੋਦਨ ਪ੍ਰਣਾਲੀ ਦਾ ਇਸਤੇਮਾਲ ਕਰਦੇ ਹੋਏ ਚੰਦਰਯਾਨ-2 ਸੈਟਲਾਈਟ ਨੂੰ ਚੰਨ ਦੇ ਆਖਰੀ ਅਤੇ ਪੰਜਵੀਂ ਕਲਾਸ ‘ਚ ਅੱਜ (ਇੱਕ ਸਤੰਬਰ 2019) ਕਾਮਯਾਬ ਤਰੀਕੇ ਨਾਲ ਪ੍ਰਵੇਸ਼ ਕਰਵਾਉਣ ਦੀ ਯੋਜਨਾ ਮੁਤਾਬਕ 6 ਵਜ ਕੇ 21 ਮਿੰਟ ‘ਤੇ ਸ਼ੁਰੂ ਕੀਤਾ ਗਿਆ।”

ਚੰਨ ਦੀ ਪੰਜਵੀਂ ਕਲਾਸ ‘ਚ ਐਂਟਰੀ ਕਰਨ ਦੀ ਇਸ ਪ੍ਰਕ੍ਰਿਆ ‘ਚ 52 ਸੈਕਿੰਡ ਦਾ ਸਮਾਂ ਲੱਗਿਆ। ਏਜੰਸੀ ਨੇ ਕਿਹਾ ਕਿ ਉਸ ਦਾ ਅਗਲਾ ਕਦਮ ਚੰਦਰਯਾਨ-2 ਆਰਬਿਟਰ ਤੋਂ ‘ਵਿਕਰਮ’ ਲੈਂਡਰ ਨੂੰ ਵੱਖ ਕਰਨਾ ਹੈ ਜੋ 2 ਸਤੰਬਰ ਨੂੰ ਦਪਿਹਰ 12:45 ਵਜੇ ਤੋਂ 1:45 ਵਜੇ ਦੇ ਵਿਚ ਕੀਤਾ ਜਾਵੇਗਾ। ‘ਵਿਕਰਮ’ ਲੈਡਰ ਸੱਤ ਸਤੰਬਰ ਨੂੰ ਤੜਕੇ ਡੇਢ ਵਜੇ ਤੋਂ ਢਾਈ ਵਜੇ ਵਿਚਕਾਰ ਚੰਨ ਦੀ ਸਤ੍ਹਾ ‘ਤੇ ਪਹੁੰਚੇਗਾ।

Related posts

UK ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਿੰਗ ਚਾਰਲਸ III ਨਾਲ ਕਰਨਗੇ ਮੁਲਾਕਾਤ, ਲਿਜ਼ ਟਰਸ ਦੇਣਗੇ ਅਸਤੀਫਾ

On Punjab

ਇਜ਼ਰਾਈਲੀ ਸ਼ਰਾਬ ਦੀ ਬੋਤਲ ‘ਤੇ ਗਾਂਧੀ ਦੀ ਫੋਟੋ ਨੇ ਪਾਇਆ ਪੁਆੜਾ

On Punjab

PTI Imran Khan: ਇਮਰਾਨ ਖ਼ਾਨ ਦੀ PTI ਨੂੰ ਐਲਾਨਿਆ ਜਾਵੇਗਾ ਅੱਤਵਾਦੀ ਸੰਗਠਨ ?

On Punjab