PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਵਿੱਚ 75 ਥਾਵਾਂ ’ਤੇ ਸਾੜੇ ਜਾਣਗੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ

ਚੰਡੀਗੜ੍ਹ-  ਟਰਾਈਸਿਟੀ ਵਿੱਚ ਵੀਰਵਾਰ ਨੂੰ ‘ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ’ ਦਸਹਿਰਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਚੰਡੀਗੜ੍ਹ ਵਿੱਚ 75 ਥਾਵਾਂ ’ਤੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣਗੇ। ਪੰਚਕੂਲਾ ਸਥਿਤ ਸ਼ਾਲੀਮਾਰ ਗਰਾਊਂਡ ਵਿੱਚ ਸਭ ਤੋਂ ਉੱਚਾ 180 ਫੁੱਟ ਦਾ ਰਾਵਣ ਫੂਕਿਆ ਜਾਵੇਗਾ, ਜਦੋਂਕਿ ਕੁੰਭਕਰਨ ਅਤੇ ਮੇਘਨਾਦ ਦੇ 100-100 ਫੁੱਟ ਦੇ ਪੁਤਲੇ ਤਿਆਰ ਕੀਤੇ ਗਏ ਹਨ। ਚੰਡੀਗੜ੍ਹ ਦੇ ਸੈਕਟਰ-46 ਵਿਖੇ 101 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਦੇ ਸੈਕਟਰ-79 ਵਿੱਚ 100 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਮੁੱਖ ਤੌਰ ’ਤੇ ਸੈਕਟਰ-46 ਗਰਾਊਂਡ, ਸੈਕਟਰ-17 ਪਰੇਡ ਗਰਾਊਂਡ, ਸੈਕਟਰ-48, ਸੈਕਟਰ-48, 49, 42, 37, 30, 7, 22, 20, 29, 34, ਰਾਮ ਦਰਬਾਰ, ਡੱਡੂਮਾਜਰਾ, ਧਨਾਸ ਅਤੇ ਬਾਪੂ ਧਾਮ ਕਲੋਨੀ ਸਣੇ ਸ਼ਹਿਰ ਵਿੱਚ ਹੋਰ ਕਈ ਥਾਵਾਂ ’ਤੇ ਦਸਹਿਰਾ ਮਨਾਇਆ ਜਾਵੇਗਾ। ਇਸ ਵਾਰ ਸ਼ਹਿਰ ਵਿੱਚ ਸਭ ਤੋਂ ਉੱਚਾ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸੈਕਟਰ-46 ਵਿਖੇ ਤਿਆਰ ਕੀਤੇ ਗਏ ਹਨ। ਜਿੱਥੇ 101 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਸਾੜਿਆ ਜਾਵੇਗਾ। ਇਸੇ ਤਰ੍ਹਾਂ ਕੁੰਭਕਰਨ ਦਾ 80 ਅਤੇ ਮੇਘਨਾਦ ਦਾ 70 ਫੁੱਟ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਕਟਰ-46 ਗਰਾਊਂਡ ਵਿੱਚ ਤਿੰਨਾਂ ਪੁਤਲਿਆਂ ਦੇ ਆਲੇ-ਦੁਆਲੇ ਸੋਨੇ ਦੀ ਲੰਕਾ ਵੀ ਤਿਆਰ ਕੀਤੀ ਗਈ ਹੈ। ਸੈਕਟਰ-46 ਵਿਖੇ ਦਸਹਿਰੇ ਦਾ ਮੇਲਾ ਲਗਾਉਣ ਵਾਲੀ ਸ੍ਰੀ ਸਨਾਤਨ ਧਰਮ ਦਸਹਿਰਾ ਕਮੇਟੀ ਵੱਲੋਂ ਦਸਹਿਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਮੇਟੀ ਵੱਲੋਂ ਪੁਤਲਿਆਂ ਵਿੱਚ ਹਰੇ ਪਟਾਕੇ ਪਾਏ ਗਏ ਹਨ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸੈਕਟਰ-17 ਸਥਿਤ ਪਰੇਡ ਗਰਾਊਂਡ ਅਤੇ ਸੈਕਟਰ-34 ਵਿੱਚ 65 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਦਸਹਿਰੇ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਵੱਲੋਂ ਦਸਹਿਰੇ ਵਾਲੇ ਦਿਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲੀਸ ਵੱਲੋਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਵੀ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖੀ ਜਾਵੇਗੀ।

Related posts

ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਕੱਢਣ ਲਈ ਵੱਡਾ ਐਲਾਨ

On Punjab

Bloody History of Pakistan: ਇਮਰਾਨ ਖਾਨ ਤੋਂ ਪਹਿਲਾਂ ਪਾਕਿਸਤਾਨ ‘ਚ ਮਾਰੀਆਂ ਗਈਆਂ ਸਨ ਇਨ੍ਹਾਂ ਦਿੱਗਜ ਨੇਤਾਵਾਂ ਨੂੰ ਗੋਲ਼ੀਆਂ

On Punjab

ਹਵਾਈ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ! ਹੁਣ ਇੱਕ ਕਾਲ ਨਾਲ ਟਿਕਟ ਬੁੱਕ

On Punjab