PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਦੇ ਸੈਕਟਰ 30ਬੀ ’ਚ ਸ਼ਰਾਰਤੀ ਅਨਸਰਾਂ ਨੇ ਇਕ ਦਿਨ ਪਹਿਲਾਂ ਰਾਵਣ ਦਾ ਪੁਤਲਾ ਫੂਕਿਆ

ਚੰਡੀਗੜ੍ਹ- ਦਸਹਿਰੇ ਤੋਂ ਠੀਕ ਇੱਕ ਦਿਨ ਪਹਿਲਾਂ, ਚੰਡੀਗੜ੍ਹ ਦੇ ਸੈਕਟਰ 30 ਦੇ ਮੇਲਾ ਮੈਦਾਨ ਵਿੱਚ ਤਿਆਰ ਕਰਕੇ ਰੱਖੇ ਰਾਵਣ ਦੇ ਪੁਤਲੇ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਰਾਤ 11:10 ਵਜੇ ਦੇ ਕਰੀਬ ਵਾਪਰੀ, ਜਿਸ ਨਾਲ ਪ੍ਰਬੰਧਕਾਂ ਅਤੇ ਹਾਜ਼ਰੀਨ ਫ਼ਿਕਰਾਂ ਵਿਚ ਪੈ ਗਏ। ਦਸਹਿਰੇ ਦੀਆਂ ਵਿਆਪਕ ਤਿਆਰੀਆਂ ਦਾ ਹਿੱਸਾ ਇਹ ਪੁਤਲਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਸੈਕਟਰ 30ਬੀ ਵਿੱਚ ਅਸ਼ਵਨੀ ਬਾਲ ਡਰਾਮੈਟਿਕ ਕਲੱਬ ਦਸਹਿਰਾ ਕਮੇਟੀ ਦੇ ਪ੍ਰਧਾਨ ਚੰਦਨ ਨੇ ਕਿਹਾ, ‘‘ਜਿਵੇਂ ਕਿ ਹਰ ਸਾਲ ਹੁੰਦਾ ਹੈ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਾਨੂੰ ਪੁਲੀਸ ਤੋਂ ਵਧੇਰੇ ਚੌਕਸੀ ਵਰਤੇ ਜਾਣ ਦੀ ਉਮੀਦ ਸੀ ਤੇ ਅਸੀਂ ਬਿਹਤਰ ਸੁਰੱਖਿਆ ਲਈ ਨੇੜਲੀ ਪੁਲੀਸ ਚੌਕੀ ਤੇ ਐੱਸਐੱਚਓ ਨੂੰ ਵੀ ਸੂਚਿਤ ਕੀਤਾ ਸੀ। ਪੈਸਿਆਂ ਨਾਲੋਂ ਵੱਧ ਇਹ ਸਾਡੇ ਦਸਹਿਰਾ ਕਲੱਬ ਤੇ ਦਸਹਿਰਾ ਕਮੇਟੀ ਨਾਲ ਜੁੜੇ ਲੋਕਾਂ ਦਾ ਵਿਸ਼ਵਾਸ ਤੇ ਆਸਥਾ ਹੈ।’’

ਆਰਬੀਆਈ ਕਲੋਨੀ ਦੇ ਇਕ ਸੁਰੱੱਖਿਆ ਗਾਰਡ ਤੇ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਦੋ ਲੜਕਿਆਂ, ਜਿਨ੍ਹਾਂ ਨੇ ਹੈਲਮਟ ਪਾਏ ਹੋਏ ਸੀ, ਨੂੰ ਉਥੋਂ ਭੱਜਦਿਆਂ ਦੇਖਿਆ। ਕਲੱਬ ਨਾਲ ਸਬੰਧਤ ਬਹੁਤੇ ਲੋਕ ਤੇ ਸਥਾਨਕ ਨਿਵਾਸੀ ਉਦੋਂ ਰਾਵਣ ਦੇ ਪੁਤਲੇ ਤੋਂ ਕੁਝ ਦੂਰ ਸੈਕਟਰ 30ਬੀ ਵਿਚ ਰਾਮਲੀਲਾ ਦੇਖ ਰਹੇ ਸਨ। ਰਾਮਲੀਲਾ ਦਸਹਿਰਾ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਅੱਜ ਦੇ ਦਿਨ ਲਈ ਤਿਆਰੀਆਂ ਕਰ ਰਹੀ ਸੀ।

ਕਮੇਟੀ ਦੇ ਪ੍ਰਧਾਨ ਚੰਦਨ ਨੇ ਸੁਰੱਖਿਆ ਦੇ ਢੁਕਵੇਂ ਉਪਾਵਾਂ ਦੀ ਘਾਟ ’ਤੇ ਫਿਕਰ ਜਤਾਉਂਦਿਆਂ ਕਿਹਾ ਕਿ ਪੁਤਲਿਆਂ ਦੀ ਸੁਰੱਖਿਆ ਲਈ ਪੁਲੀਸ ਦੀ ਮੌਜੂਦਗੀ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ। ਕਮੇਟੀ ਨਾਲ ਜੁੜੇ ਹਰ ਵਿਅਕਤੀ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਨ੍ਹਾਂ ਮਾੜੇ ਅਨਸਰਾਂ ਨੇ ਪਹਿਲਾਂ ਵੀ ਰਾਮਲੀਲਾ ਦੌਰਾਨ ਲੜਨ ਅਤੇ ਜਸ਼ਨਾਂ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

Related posts

ਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰ

On Punjab

ਨਵੇਂ ਸਾਲ ਮੌਕੇ ਆਤਿਸ਼ਬਾਜ਼ੀ ਸ਼ੋਅ ਦੇਖਣ ਲਈ ਭਾਰੀ ਗਿਣਤੀ ‘ਚ ਲੋਕ ਪਹੁੰਚੇ ਸਿਡਨੀ

On Punjab

ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰੇ ਬਾਇਡਨ ਪ੍ਰਸ਼ਾਸਨ

On Punjab