PreetNama
ਫਿਲਮ-ਸੰਸਾਰ/Filmy

ਚੌਥੇ ਦਿਨ ਵੀ ‘ਭਾਰਤ’ ਦੀ ਕਮਾਈ ਨੇ ਤੋੜੇ ਰਿਕਾਰਡ

ਨਵੀਂ ਦਿੱਲੀ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਰਿਲੀਜ਼ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਸਲਮਾਨ ਖ਼ਾਨ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜਦਿਆਂ 42 ਕਰੋੜ ਰੁਪਏ ਤੋਂ ਵੀ ਵੱਧ ਦੀ ਜ਼ਬਰਦਸਤ ਕਮਾਈ ਕੀਤੀ। ਇਸ ਦੀ ਚੌਥੇ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਸ਼ਨੀਵਾਰ ਨੂੰ ਫਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਵੇਖਿਆ ਗਿਆ। ਇਸ ਦੇ ਨਾਲ ਹੀ ਫਿਲਮ ਨੇ 100 ਕਰੋੜੀ ਕਲੱਬ ਵਿੱਚ ਥਾਂ ਕਾਇਮ ਕਰ ਲਈ ਹੈ।

ਫਿਲਮ ਐਨਾਲਿਸਟ ਤਰਨ ਆਦਰਸ਼ ਮੁਤਾਬਕ ਸਿੰਗਲ ਸਕ੍ਰੀਨ ਦੇ ਬਿਹਤਰੀਨ ਪ੍ਰਦਰਸ਼ਨ ਦੇ ਨਾਲ-ਨਾਲ ਹੁਣ ਮਲਟੀਪਲੈਕਸ ਵਿੱਚ ਵੀ ਦਰਸ਼ਕਾਂ ਦੀ ਭਾਰੀ ਭੀੜ ਫਿਲਮ ਵੇਖਣ ਪਹੁੰਚ ਰਹੀ ਹੈ। ਸੰਭਾਵਨਾ ਲਾਈ ਜਾ ਰਹੀ ਹੈ ਕਿ ਐਤਵਾਰ ਨੂੰ ਵੀ ਫਿਲਮ ਚੰਗੀ ਕਮਾਈ ਕਰ ਲਏਗੀ।

ਪਹਿਲੇ ਦਿਨ ਫਿਲਮ ਨੇ 42.30 ਕਰੋੜ, ਦੂਜੇ ਦਿਨ 31, ਤੀਜੇ ਦਿਨ 22.20 ਜਦਕਿ ਚੌਥੇ ਦਿਨ 26.70 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਹਿਸਾਬ ਨੇ ਫਿਲਮ ਨੇ ਹੁਣ ਤਕ 122.20 ਕਰੋੜ ਰੁਪਏ ਕਮਾ ਲਏ ਹਨ। ਫਿਲਮ ਨੂੰ ਹੁਣ ਤਕ ਸਮੀਖਿਅਕਾਂ ਕੋਲੋਂ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ।

Related posts

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab

Malaika Arjun Wedding: ਹੋਣ ਜਾ ਰਿਹਾ ਹੈ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਵਿਆਹ, ਜਾਣੋ ਕਦੋਂ

On Punjab

ਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਦਫਤਰ ਸਾਹਮਣੇ ਛੱਡੇ ਅਵਾਰਾ ਪਸ਼ੂ.!!

PreetNama