77.61 F
New York, US
August 6, 2025
PreetNama
ਸਿਹਤ/Health

ਚੌਕਸੀ ਤੇ ਅਹਿਤਿਆਤੀ ਕਦਮ ਚੁੱਕੇ ਜਾਣ ਨਾਲ ਸਕੂਲਾਂ ‘ਚ ਟਲ਼ੇਗਾ ਕੋਰੋਨਾ ਦਾ ਖ਼ਤਰਾ

ਕੋਰੋਨਾ ਮਹਾਮਾਰੀ ਕਾਰਨ ਸਕੂਲਾਂ ਵਿਚ ਅਜੇ ਤਕ ਪੜ੍ਹਾਈ ਆਮ ਵਾਂਗ ਨਹੀਂ ਹੋ ਸਕੀ ਹੈ। ਇਸ ਗੱਲ ਨੂੰ ਲੈ ਕੇ ਕਾਫ਼ੀ ਚਿੰਤਾ ਰਹੀ ਕਿ ਸਕੂਲਾਂ ਵਿਚ ਬੱਚਿਆਂ ਦੇ ਆਉਣ ਨਾਲ ਉਨ੍ਹਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਪਸਾਰ ਦਾ ਜੋਖ਼ਮ ਜ਼ਿਆਦਾ ਹੋਵੇਗਾ। ਇਸ ਸ਼ੱਕ ਵਿਚ ਸਕੂਲ ਬੰਦ ਕਰ ਦਿੱਤੇ ਗਏ ਅਤੇ ਬਦਲਵੀਂ ਵਿਵਸਥਾ ਤਹਿਤ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਮਿਸੌਰੀ ‘ਚ ਹੋਏ ਇਕ ਪਾਇਲਟ ਅਧਿਐਨ ਦਾ ਸਿੱਟਾ ਬਹੁਤ ਰਾਹਤ ਪਹੁੰਚਾਉਣ ਵਾਲਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜੇ ਸਕੂਲਾਂ ਵਿਚ ਮਾਸਕ ਪਾਉਣ ਨੂੰ ਲਾਜ਼ਮੀ ਕੀਤੇ ਜਾਣ ਦੇ ਨਾਲ ਹੀ ਸਰੀਰਕ ਦੂਰੀ ਰੱਖਣ ਅਤੇ ਲਗਾਤਾਰ ਹੱਥ ਧੋਣ ਵਰਗੇ ਅਹਿਤਿਆਤੀ ਕਦਮ ਚੁੱਕੇ ਜਾਣ ਤਾਂ ਉੱਥੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਬੇਹੱਦ ਘੱਟ ਹੁੰਦਾ ਹੈ। ਹਾਂ, ਇਕ ਗੱਲ ਹੋਰ ਕਿ ਕੰਟੈਕਟ ਟ੍ਰੇਸਿੰਗ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਇਹ ਅਧਿਐਨ ਮਹਾਮਾਰੀ ਦੌਰਾਨ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਦੇ ਉੁਪਾਅ ਲੱਭਣ ਦੇ ਮਕਸਦ ਨਾਲ ਕੀਤਾ ਗਿਆ। ਇਸ ਅਧਿਐਨ ਵਿਚ ਤਾਂ ਇੱਥੋਂ ਤਕ ਕਿਹਾ ਗਿਆ ਹੈ ਕਿ ਜੇ ਜ਼ਰੂਰੀ ਸਾਵਧਾਨੀ ਵਰਤੀ ਜਾਏ ਤਾਂ ਕੋਰੋੋਨਾ ਪਾਜ਼ੇਟਿਵ ਦੇ ਨਿਕਟ ਸੰਪਰਕ ਵਿਚ ਆਉਣ ‘ਤੇ ਵੀ ਕੋਈ ਖ਼ਾਸ ਜੋਖ਼ਮ ਨਹੀਂ ਹੁੰਦਾ ਹੈ। ਇੱਥੇ ਨਿਕਟ ਸੰਪਰਕ ਦਾ ਭਾਵ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਤੋਂ ਛੇ ਫੁੱਟ ਦੇ ਦਾਇਰੇ ਵਿਚ 24 ਘੰਟੇ ਵਿਚ 15 ਮਿੰਟ ਤੋਂ ਜ਼ਿਆਦਾ ਸਮੇਂ ਤਕ ਰਹਿਣਾ ਹੈ। ਇਹ ਅਧਿਐਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਵੈਂਸ਼ਨ (ਸੀਡੀਸੀ), ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ, ਸੇਂਟ ਲੂਈਸ ਯੂਨੀਵਰਸਿਟੀ ਦੇ ਮਿਸੌਰੀ ਵਿਭਾਗ ਦੀ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ, ਸੇਂਟ ਲੂਈਸ ਕਾਊਂਟੀ ਸਿਹਤ ਵਿਭਾਗ ਅਤੇ ਮਿਸੌਰੀ ਖੇਤਰ ਦੇ ਸੇਂਟ ਲੂਈਸ ਤੇ ਸਪਰਿੰਗਫੀਲਡ ਸਕੂਲ ਡਿਸਟਿ੍ਕਟ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਅਧਿਐਨ ਵਿਚ 57 ਸਕੂਲ ਸ਼ਾਮਲ ਕੀਤੇ ਗਏ ਹਨ।

Related posts

Summer Diet : ਜੇ ਤੁਸੀਂ ਗਰਮੀਆਂ ‘ਚ ਫਿੱਟ ਅਤੇ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਲਓ

On Punjab

Health Tips: ਜੇ ਤੁਸੀਂ ਗੋਢਿਆਂ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab

Health Tips : ਸ਼ੂਗਰ ਦੀ ਬੀਮਾਰੀ ਨੂੰ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਤਰੀਕੇ

On Punjab