PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਗਈ ਪੁਲੀਸ ’ਤੇ ਗੋਲੀ ਚਲਾਉਣ ਵਾਲੇ ਸਣੇ ਦੋ ਗ੍ਰਿਫ਼ਤਾਰ

ਖੰਨਾ- ਮੁਲਜ਼ਮ ਨਾਲ ਚੋਰੀ ਦੇ ਗਹਿਣੇ ਬਰਾਮਦ ਕਰਨ ਗਈ ਪੁਲੀਸ ’ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝ ਜਾਣ ਸਦਕਾ ਥਾਣਾ ਸਿਟੀ-2 ਦੇ ਐਸਐਚਓ ਅਤੇ ਪੁਲੀਸ ਪਾਰਟੀ ਦਾ ਬਚਾਅ ਹੋ ਗਿਆ। ਪੁਲੀਸ ਵੱਲੋਂ ਆਪਣੇ ਬਚਾਅ ਲਈ ਚਲਾਈ ਜਵਾਬੀ ਗੋਲੀ ਵਿਚ ਮੁਲਜ਼ਮ ਫੱਟੜ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।

ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰ ਕੇ ਸਾਮਾਨ ਅੱਗੇ ਵੇਚਦਾ ਹੈ। ਉਸ ਨੇ ਚੋਰੀ ਕੀਤੇ ਗਹਿਣੇ ਅੱਗੇ ਰੇਖਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੇਚ ਕੇ ਨਸ਼ਾ ਖ਼ਰੀਦਿਆ ਸੀ ਅਤੇ ਕੁਝ ਬਾਕੀ ਗਹਿਣੇ ਮਿਲਟਰੀ ਗਰਾਊਂਡ ਵਿਖੇ ਛੁਪਾ ਕੇ ਰੱਖੇ ਹੋਏ ਹਨ। ਇਸ ’ਤੇ ਪੁਲੀਸ ਪਾਰਟੀ ਅਰੁਣ ਕੁਮਾਰ ਵੱਲੋਂ ਦੱਸੀ ਥਾਂ ਮਿਲਟਰੀ ਗਰਾਉਂਡ ਦੇ ਖੰਡਰਾਂ ਵਿਚ ਮੁਲਜ਼ਮ ਨਾਲ ਪੁੱਜੀ।

ਜਦੋਂ ਅਰੁਣ ਖੰਡਰਾਂ ਵਿਚ ਦੱਬੇ ਗਹਿਣੇ ਕੱਢ ਰਿਹਾ ਸੀ ਤਾਂ ਉਸ ਨੇ ਉਥੇ ਲੁਕਾਏ ਹੋਏ ਇਕ ਲੋਡਿਡ ਦੇਸੀ 32 ਬੋਰ ਪਿਸਤੌਲ ਨੂੰ ਬਾਹਰ ਕੱਢਣ ਤੋਂ ਬਾਅਦ ਇਕ ਫਾਇਰ ਪੁਲੀਸ ਪਾਰਟੀ ’ਤੇ ਕੀਤਾ ਜਿਸ ਵਿਚ ਐਸਐਚਓ ਤਰਵਿੰਦਰ ਬੇਦੀ ਵਾਲ ਵਾਲ ਬਚ ਗਈ। ਪੁਲੀਸ ਨੇ ਜਵਾਬੀ ਗੋਲੀ ਚਲਾਈ ਜੋ ਅਰੁਣ ਦੀ ਸੱਜੀ ਲੱਤ ’ਚ ਲੱਗੀ।

ਐਸਐਸਪੀ ਅਨੁਸਾਰ ਮੁਲਜ਼ਮ ਖਿਲਾਫ਼ ਗੈਰਕਾਨੂੰਨੀ ਅਸਲੇ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰੁਣ ਦੀ ਨਿਸ਼ਾਨਦੇਹੀ ’ਤੇ ਗਹਿਣੇ ਖ਼ਰੀਦਣ ਵਾਲੇ ਰੇਖਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਦਿੱਲੀ ਚੋਣਾਂ: ਭਾਜਪਾ ਵੱਲੋਂ ਕੇਜੀ ਤੋਂ ਪੀਜੀ ਤੱਕ ਮੁਫ਼ਤ ਸਿੱਖਿਆ ਦਾ ਵਾਅਦਾ

On Punjab

ਸੇਵਾਦਾਰ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮਸ਼ਹੂਰ ਗੁਰਦੁਆਰਾ ਕੀਤਾ ਬੰਦ

On Punjab

ਕਸ਼ਮੀਰ ਵਾਦੀ ਵਿੱਚ ਠੰਢ ਦਾ ਕਹਿਰ ਜਾਰੀ

On Punjab