PreetNama
ਖਬਰਾਂ/News

ਚੋਰਾਂ ਦੀ ਦਹਿਸ਼ਤ ਅੱਗੇ ਮੂਕ ਦਰਸ਼ਕ ਬਣੀ ਪੁਲਿਸ!

ਜਨਤਾ ਦੇ ਟੈਕਸ ਰੂਪੀ ਪੈਸੇ ਵਿਚੋਂ ਮੋਟੀਆਂ ਤਨਖ਼ਾਹਾਂ ਲੈ ਕੇ ਕਿਸੇ ਮੁਲਾਜ਼ਮ ਦਾ ਮੂਕ ਦਰਸ਼ਕ ਬਣ ਜਾਣਾ ਉਨ੍ਹਾਂ ਹੀ ਖ਼ਤਰਨਾਕ ਹੈ, ਜਿਨ੍ਹਾਂ ਕਿਸੇ ਗਦਾਰ ਬੰਦੇ ਦੇ ਹੱਥੋਂ ਦੇਸ਼ ਬਰਬਾਦ ਹੋ ਜਾਣਾ। ਜਨਤਾ ਕੋਲੋਂ ਟੈਕਸ ਵਸੂਲ ਕਰਕੇ, ਸਰਕਾਰ ਫਿਰ ਵੀ ਲੋਕਾਂ ਦੀ ਸੁਰੱਖਿਆ ਨਹੀਂ ਕਰ ਰਹੀ। ਪੁਲਿਸ ਦਾ ਜਿਹੜਾ ਕੰਮ ਹੈ, ਉਹ ਤਾਂ ਪੁਲਿਸ ਕਰ ਨਹੀਂ ਰਹੀ, ਸਗੋਂ ਬੇਫਜੂਲ ਦੇ ਮਾਮਲਿਆਂ ਵਿਚ ਉਲਝਾ ਕੇ ਡੰਗ ਟਪਾ ਰਹੀ ਹੈ। ਦੱਸ ਦਈਏ ਕਿ ਸਿਆਸਤਦਾਨਾਂ ਦੇ ਧੱਕੇ ਚੜੀ ਪੰਜਾਬ ਦੀ ਪੁਲਿਸ ਲੋਕਾਂ ਨੂੰ ਇਨਸਾਫ਼ ਨਹੀਂ ਦਿਵਾ ਰਹੀ। ਆਏ ਦਿਨ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਅੰਦਰ ਗੈਂਗਵਾਰਾਂ ਹੋ ਰਹੀਆਂ ਹਨ, ਪਰ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਜੇਕਰ ਗੱਲ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਕਰੀਏ ਤਾਂ ਰੋਜ਼ਾਨਾਂ ਹੀ ਜ਼ਿਲ੍ਹੇ ਦੇ ਅੰਦਰ ਚੋਰੀਆਂ, ਲੁੱਟਖੋਹਾਂ ਅਤੇ ਝਪਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਦੇ ਕਾਰਨ ਲੋਕਾਂ ਦੇ ਮਨਾਂ ਅੰਦਰ ਇਨ੍ਹਾਂ ਕੁ ਜ਼ਿਆਦਾ ਸਹਿਮ ਦਾ ਮਾਹੌਲ ਪੈਦਾ ਕਰਕੇ ਰੱਖ ਦਿੱਤਾ ਹੈ ਕਿ ਲੋਕ ਹੁਣ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰਨ ਲੱਗ ਪਏ ਹਨ।

ਪੁਲਿਸ ਵੀ ਲੋਕਾਂ ਦੀ ਹਿਫਾਜਿਤ ਨਹੀਂ ਕਰ ਰਹੀ। ਦੱਸ ਦਈਏ ਕਿ ਫਿਰੋਜ਼ਪੁਰ ਸ਼ਹਿਰ ਦੇ ਅੰਦਰੋਂ ਹੀ ਹੁਣ ਤੱਕ ਦਰਜਨਾਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਪੁਲਿਸ ਦੀ ਨਿਗਰਾਨੀ ਦੇ ਹੇਠ ਵਾਪਰ ਚੁੱਕੀਆਂ ਹਨ, ਪਰ ਪੁਲਿਸ ਦੇ ਵਲੋਂ ਕਿਤੇ ਵੀ ਕੋਈ ਢੁੱਕਵੀਂ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਥੇ ਦੱਸ ਦਈਏ ਕਿ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨਾਂਅ ਦੇ ਪੱਤਰਕਾਰ ਦੇ ਘਰੋਂ ਹੀ ਹੁਣ ਤੱਕ ਤਿੰਨ ਵਾਰ ਚੋਰੀ ਹੋ ਚੁੱਕੀ ਹੈ, ਪਰ ਪੁਲਿਸ ਦੇ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਵਧੇਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦਿਆਂ ਹੋਇਆ ਗੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗਲੀ ਗੁੱਜਰ ਸਿੰਘ ਵਾਲੀ, ਅੰਦਰੂਨ ਬਗਦਾਦੀ ਗੇਟ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ ਗਨੇਸ਼ ਇਨਕਲੇਵ ਬਲਾਕ ਸੀ ਵਿਚ ਕੋਠੀ ਨੰਬਰ 24 ਬਣਾ ਰਿਹਾ ਹੈ, ਜਿਥੋਂ 19 ਸਤੰਬਰ 2019 ਦੀ ਰਾਤ ਨੂੰ ਚੋਰ ਮੱਛੀ ਮੋਟਰ (ਸਬਮਰਸੀਬਲ ਪੰਪ) ਕੱਢ ਕੇ ਲੈ ਗਏ। ਇਸ ਸਬੰਧੀ ਜਦੋਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਗੁਰਿੰਦਰ ਸਿੰਘ ਨੇ ਦੱਸਿਆ ਕਿ ਜਨਵਰੀ 2020 ਵਿਚ ਮੇਰੀ ਗਨੇਸ਼ ਕਲੌਨੀ ਰਿਹਾਇਸ਼ ਵਿਚ ਦਿਨ ਸਮੇਂ ਚੋਰਾਂ ਵਲੋਂ ਖਿੜਕੀ ਦੇ ਸਰੀਏ ਤੋੜ ਕੇ ਅੰਦਰ ਚੱਲ ਰਹੇ ਲੱਕੜ ਦੇ ਮਿਸਤਰੀਆਂ ਦੇ ਸੰਦ ਆਦਿ ਚੋਰੀ ਕਰ ਲਏ, ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਗੁਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬੀਤੀ 16 ਫਰਵਰੀ 2020 ਦੀ ਸ਼ਾਮ ਮੇਰੀ ਬਗਾਦਾਦੀ ਗੇਟ ਗਲੀ ਗੁੱਜਰ ਸਿੰਘ ਵਾਲੀ ਰਿਹਾਇਸ਼ ਦੇ ਬਾਹਰੋਂ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸ ਦੇ ਘਰ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਉਸ ਵਲੋਂ ਦਿੱਤੀ ਗਈ ਦਰਖਾਸਤ ‘ਤੇ ਤੁਰੰਤ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ, ਹੋ ਰਹੇ ਨੁਕਸਾਨ ਤੋਂ ਬਚਾਇਆ ਜਾਵੇ। ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਰ ਪੁਲਿਸ ਕਦੋਂ ਤੱਕ ਚੋਰਾਂ ਨੂੰ ਫੜ ਪਾਉਂਦੀ ਹੈ?

Related posts

ਕੁਦਰਤ ਦਾ ਕਹਿਰ ਜਾਂ ਚਮਤਕਾਰ! ਸਾਊਦੀ ਅਰਬ ਦੇ ਰੇਗਿਸਤਾਨ ‘ਚ ਫੈਲੀ ਬਰਫ ਦੀ ਚਾਦਰ, ਪਿਛਲੇ ਹਫਤੇ ਆਇਆ ਸੀ ਹੜ੍ਹ

On Punjab

ਸਰਕਾਰ ਵੱਲੋਂ ਸੀਆਰਪੀਐੱਫ ਦੀ ਸੰਸਦ ਸੁਰੱਖਿਆ ਇਕਾਈ ਭੰਗ

On Punjab

Jawa Nomads Punjab da Tor 2020 kicked off at Amritsar

Pritpal Kaur