PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਚੋਣ ਪ੍ਰਚਾਰ ’ਚ ਏਆਈ ਤੋਂ ਤਿਆਰ ਸਮੱਗਰੀ ਦੀ ਵਰਤੋਂ ’ਚ ਪਾਰਦਰਸ਼ਤਾ ਵਰਤਣ ਦੇ ਨਿਰਦੇਸ਼

ਨਵੀਂ ਦਿੱਲੀ-ਚੋਣ ਪ੍ਰਚਾਰ ’ਚ ਮਸਨੂਈ ਬੌਧਿਕਤਾ (ਏਆਈ) ਦੀ ਵਧ ਰਹੀ ਵਰਤੋਂ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਉਸ ਦੀ ਸਮਰੱਥਾ ਤਹਿਤ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਸਿਆਸੀ ਧਿਰਾਂ ਨੂੰ ਨਿਰਦੇਸ਼ ਜਾਰੀ ਕਰਕੇ ਏਆਈ ਤੋਂ ਤਿਆਰ ਸਮੱਗਰੀ ਦੀ ਵਰਤੋਂ ’ਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਹੈ। ਐਡਵਾਈਜ਼ਰੀ ’ਚ ਸਮੱਗਰੀ ਬਾਰੇ ਜਾਣਕਾਰੀ ਜਨਤਕ ਕਰਨ ਲਈ ਕੁਝ ਨੇਮ ਤੈਅ ਕੀਤੇ ਗਏ ਹਨ ਜਿਨ੍ਹਾਂ ’ਚ ਸਿਆਸੀ ਪਾਰਟੀਆਂ ਨੂੰ ਏਆਈ ਤਕਨਾਲੋਜੀਆਂ ਵੱਲੋਂ ਤਿਆਰ ਕਿਸੇ ਵੀ ਤਸਵੀਰ, ਵੀਡੀਓ, ਆਡੀਓ ਜਾਂ ਹੋਰ ਸਮੱਗਰੀ ਨੂੰ ‘ਏਆਈ ਵੱਲੋਂ ਤਿਆਰ/ਡਿਜੀਟਲ ਰੂਪ ਜਾਂ ਬਣਾਉਟੀ ਸਮੱਗਰੀ’ ਵਜੋਂ ਦਰਸਾਉਣਾ ਹੋਵੇਗਾ। ਸਿਆਸੀ ਪਾਰਟੀਆਂ ਨੂੰ ਪ੍ਰਚਾਰ ਲਈ ਇਸ਼ਤਿਹਾਰਾਂ ਜਾਂ ਸਮੱਗਰੀ ਦੇ ਪਾਸਾਰ ਦੌਰਾਨ ਡਿਸਕਲੇਮਰ ਵੀ ਸ਼ਾਮਲ ਕਰਨਾ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਹੁਣੇ ਜਿਹੇ ਗਲਤ ਸੂਚਨਾ ਦੇ ਪਾਸਾਰ ’ਚ ਏਆਈ ਅਤੇ ‘ਡੀਪ ਫੇਕ’ ਦੀ ਵਰਤੋਂ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।

Related posts

ਅਮਰੀਕਾ ਦੇ ਦੱਖਣੀ ਰਾਜਾਂ ਵਿਚ ਭਾਰੀ ਬਰਫ਼ਬਾਰੀ, ਕਈ ਸਕੂਲਾਂ ‘ਚ ਕੀਤੀ ਗਈ ਛੁੱਟੀ

On Punjab

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

On Punjab

OBC ਦਰਜਾ ਤੈਅ ਕਰਨ ਲਈ ਧਰਮ ਨਹੀਂ, ਪਛੜਾਪਣ ਹੀ ਇੱਕੋ ਇੱਕ ਪੈਮਾਨਾ: ਮਮਤਾ ਬੈਨਰਜੀ

On Punjab