PreetNama
ਖਾਸ-ਖਬਰਾਂ/Important News

ਚੋਣਾਂ ਤੋਂ ਪਹਿਲਾਂ ਟਰੰਪ ਨੂੰ ਵੱਡਾ ਝਟਕਾ, ਰੈਲੀਆਂ ‘ਚ ਨਹੀਂ ਪਹੁੰਚ ਰਹੇ ਲੋਕ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਦੂਜੀ ਚੋਣ ਰੈਲੀ ਰੱਦ ਕਰ ਦਿੱਤੀ ਗਈ ਹੈ। ਟਰੰਪ ਦੇ ਕੈਂਪੇਨ ਪ੍ਰਬੰਧਕ ਨੇ ਦੱਸਿਆ ਕਿ ਓਕਲਾਹੋਮਾ ਦੀ ਰੈਲੀ ‘ਚ ਘੱਟ ਲੋਕਾਂ ਦੇ ਪਹੁੰਚਣ ਦੀ ਵਜ੍ਹਾ ਨਾਲ ਟੁਲਸਾ ‘ਚ ਹੋਣ ਵਾਲੀ ਦੂਜੀ ਰੈਲੀ ਰੱਦ ਹੋ ਗਈ। ਅਮਰੀਕਾ ‘ਚ ਹੋ ਰਹੇ ਮਾਰਚ ਕਾਰਨ ਲੋਕ ਨਹੀਂ ਆ ਰਹੇ। ਮਾਰਚ ਤੋਂ ਬਾਅਦ ਟਰੰਪ ਦੀ ਪਹਿਲੀ ਰੈਲੀ ਸ਼ਨੀਵਾਰ ਓਕਲਾਹੋਮਾ ‘ਚ ਹੋਈ ਸੀ।

ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਰੈਲੀ ‘ਤੇ ਰੋਕ ਲਾਉਣ ਲਈ ਕੁਝ ਲੋਕਾਂ ਨੇ ਓਕਲਾਹੋਮਾ ਦੇ ਸੁਪਰੀਮ ਕੋਰਟ ‘ਚ ਅਰਜ਼ੀ ਪਾਈ ਸੀ। ਹਾਲਾਂਕਿ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ। ਟਰੰਪ ਦੇ ਕੈਂਪੇਨ ਪ੍ਰਬੰਧਕ ਮੁਰਟਾਗ ਨੇ ਸ਼ੁੱਕਰਵਾਰ ਕਿਹਾ ਸੀ ਕਿ ਓਕਲਾਹੋਮਾ ਦੀ ਰੈਲੀ ‘ਚ ਕਾਫੀ ਲੋਕ ਪਹੁੰਚਣਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਓਕਲਾਹੋਮਾ ਦੀ ਬੀਓਕੇ ਸੈਂਟਰ ਸਟੇਡੀਅਮ ਛੋਟਾ ਪੈ ਜਾਏਗਾ। ਇਸ ‘ਚ 19 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ ਪਰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਟਿਕਟ ਦੀ ਮੰਗ ਕੀਤੀ ਸੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ।

ਮੀਡੀਆ ਮੁਤਾਬਕ ਰੈਲੀ ‘ਚ ਹਿੱਸਾ ਲੈਣ ਲਈ ਬਣੇ ਰਜਿਸਟਰ ‘ਚ ਤਾਂ ਹਜ਼ਾਰਾਂ ਨਾਂਅ ਸਨ ਪਰ ਸਟੇਡੀਅਮ ਅੰਦਰ ਬਹੁਤ ਘੱਟ ਲੋਕ ਦਿਖਾਈ ਦਿੱਤੇ। ਟਰੰਪ ਦੀ ਦੂਜੀ ਰੈਲੀ ਟੁਲਸਾ ਦੇ ਸਟੇਡੀਅਮ ‘ਚ ਹੋਣੀ ਸੀ। ਇਸ ਲਈ ਸਟੇਡੀਅਮ ਵੀ ਬੁੱਕ ਕੀਤਾ ਜਾ ਚੁੱਕਾ ਸੀ। ਇਸ ਰੈਲੀ ‘ਚ ਟਰੰਪ ਦੇ ਨਾਲ ਉਪ ਰਾਸ਼ਟਰਪਤੀ ਮਾਇਕ ਪੇਂਸ ਵੀ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਸਨ।

ਅਮਰੀਕਾ ‘ਚ ਨਵੰਬਰ ‘ਚ ਚੋਣਾਂ ਹੋਣ ਵਾਲੀਆਂ ਹਨ। ਹਾਲ ਹੀ ‘ਚ ਹੋਏ ਓਪੀਨੀਅਨ ਪੋਲ ‘ਚ ਟਰੰਪ ਦੀ ਲੋਕਪ੍ਰਿਯਤਾ ਘਟਦੀ ਦਿਖਾਈ ਦਿੱਤੀ ਸੀ। ਇਸ ਲਈ ਟਰੰਪ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ‘ਚ ਹੁਣੇ ਤੋਂ ਹੀ ਜੁੱਟ ਗਏ ਹਨ। ਇਸ ਲਈ ਉਹ ਕੋਰੋਨਾ ਵਾਇਰਸ ਦੀ ਵੀ ਪਰਵਾਹ ਨਹੀਂ ਕਰ ਰਹੇ।

Related posts

95,000 ਕਰੋੜੀ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀ

On Punjab

ਪਿਤਾ ਦੀ ਕੁੱਟਮਾਰ ਤੇ ਛੇੜਛਾੜ ਤੋਂ ਦੁਖੀ ਅਥਲੈਟਿਕਸ ਖਿਡਾਰਨ ਨੇ ਮਾਰੀ ਭਾਖੜਾ ਨਹਿਰ ‘ਚ ਛਾਲ

On Punjab

World’s Best Airport: ਕਤਰ ਤੋਂ ਖੁੱਸਿਆ ਦੁਨੀਆ ਦੇ ਸਭ ਤੋਂ ਵਧੀਆ ਏਅਰਪੋਰਟ ਦਾ ਤਾਜ, ਇਹ ਏਅਰਪੋਰਟ ਬਣਿਆ ਨੰਬਰ 1…

On Punjab