PreetNama
ਸਮਾਜ/Social

ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ

ਚੀਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਐਤਵਾਰ ਲੈਫਟੀਨੈਂਟ ਜਨਰਲ ਪੱਧਰੀ ਗੱਲਬਾਤ ਦਾ ਦੌਰ ਹੋਣਾ ਹੈ। ਅੱਜ ਦੋਵਾਂ ਸੈਨਾਵਾਂ ਵਿਚਕਾਰ ਕਾਰਪੋਰੇਸ਼ਨ ਪੱਧਰ ਦੀ ਗੱਲਬਾਤ ਹੋਣੀ ਹੈ। ਇਹ ਗੱਲਬਾਤ ਚੀਨ ਵੱਲੋਂ ਮੋਲਡੋ ‘ਚ ਤਕਰੀਬਨ 11 ਵਜੇ ਹੋਣ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਬੈਠਕ ਵਿੱਚ ਭਾਰਤ ਚੀਨ ਨੂੰ ਦੱਸੇਗਾ ਕਿ ਅਪ੍ਰੈਲ 2020 ਦੀ ਸਥਿਤੀ ਤੋਂ ਘੱਟ ਕਿਸੇ ਵੀ ਚੀਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਦੱਸ ਦਈਏ ਕਿ ਲੈਫਟੀਨੈਂਟ ਜਨਰਲ ਦੇ ਅਹੁਦੇ ਦੇ ਅਧਿਕਾਰੀਆਂ ਵਿਚਕਾਰ 5ਵੀਂ ਵਾਰ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਚੁਸ਼ੂਲ ਵਿੱਚ ਭਾਰਤ ਤੇ ਚੀਨ ਦੇ ਲਸ਼ ਜਨਰਲ ਰੈਂਕ ਦੇ ਅਧਿਕਾਰੀਆਂ ਵਿੱਚ ਚੌਥੇ ਦੌਰ ਦੀ ਗੱਲਬਾਤ ਹੋਈ ਸੀ। ਜੋ ਤਕਰੀਬਨ 15 ਘੰਟੇ ਚੱਲੀ। ਅੱਜ ਵੀ ਕਮਾਂਡਰਾਂ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਐਲਏਸੀ ‘ਤੇ ਤਣਾਅ ਘੱਟ ਕਰਨ ‘ਤੇ ਵਿਚਾਰ ਵਟਾਂਦਰੇ ਹੋਣਗੇ।

Related posts

China missile tests : ਚੀਨ ਨੇ ਕੀਤਾ ਸੀ ਨਿਊਕਲੀਅਰ ਕੈਪੇਬਲ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ, ਯੂਐੱਸ ਵੀ ਰਿਹਾ ਬੇਖ਼ਬਰ

On Punjab

Amritsar News: ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ! ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

On Punjab

Global Warming : ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਕਿਹਾ – ਗਲੋਬਲ ਵਾਰਮਿੰਗ ‘ਚ ਵਿਕਸਤ ਦੇਸ਼ਾਂ ਦਾ ਸਭ ਤੋਂ ਵੱਧ ਹੱਥ

On Punjab