ਅਮਰੀਕਾ- ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਟੈੱਕ ਕੰਪਨੀਆਂ ਵੱਲੋਂ ਚੀਨ ਵਿੱਚ ਫੈਕਟਰੀਆਂ ਬਣਾਉਣ ਅਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੁਣ ਉਹ ਦਿਨ ਖਤਮ ਹੋ ਗਏ ਹਨ। ਟਰੰਪ ਨੇ ਬੁੱਧਵਾਰ ਨੂੰ ਏਆਈ ਸੰਮੇਲਨ ਵਿੱਚ ਇਹ ਟਿੱਪਣੀਆਂ ਕੀਤੀਆਂ ਜਿੱਥੇ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਤਿੰਨ ਕਾਰਜਕਾਰੀ ਹੁਕਮਾਂ ’ਤੇ ਹਸਤਾਖਰ ਕੀਤੇ।
ਉਨ੍ਹਾਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਤਕਨੀਕੀ ਉਦਯੋਗ ਦੇ ਬਹੁਤ ਸਾਰੇ ਹਿੱਸੇ ਨੇ ਇੱਕ ਮੁਢਲਾ ਵਿਸ਼ਵੀਕਰਨ ਅਪਣਾਇਆ, ਜਿਸ ਨੇ ਲੱਖਾਂ ਅਮਰੀਕੀਆਂ ਨੂੰ ਬੇਭਰੋਸਗੀ ਅਤੇ ਧੋਖਾ ਦਿੱਤਾ ਮਹਿਸੂਸ ਕਰਵਾਇਆ।
ਅਮਰੀਕੀ ਰਾਸ਼ਟਰਪਤੀ ਨੂੰ ਕਿਹਾ, “ਸਾਡੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਚੀਨ ਵਿੱਚ ਆਪਣੀਆਂ ਫੈਕਟਰੀਆਂ ਬਣਾ ਕੇ, ਭਾਰਤ ਵਿੱਚ ਕਰਮਚਾਰੀ ਰੱਖ ਕੇ ਅਤੇ ਆਇਰਲੈਂਡ ਵਿੱਚ ਲਾਭ ਘਟਾ ਕੇ ਅਮਰੀਕੀ ਆਜ਼ਾਦੀ ਦਾ ਲਾਭ ਚੁੱਕਿਆ ਹੈ। ਇਸ ਦੇ ਨਾਲ ਹੀ ਆਪਣੇ ਹੀ ਦੇਸ਼ ਵਿੱਚ ਆਪਣੇ ਨਾਗਰਿਕਾਂ ਨੂੰ ਖਾਰਜ ਕਰਨਾ ਅਤੇ ਸੈਂਸਰਸ਼ਿੱਪ ਲਾਉਣ ਦਾ ਕੰਮ ਕੀਤਾ ਹੈ। ਰਾਸ਼ਟਰਪਤੀ ਟਰੰਪ ਦੇ ਅਧੀਨ ਉਹ ਦਿਨ ਖਤਮ ਹੋ ਗਏ ਹਨ।’’
ਟਰੰਪ ਨੇ ਏਆਈ ਨਾਲ ਸਬੰਧਤ ਤਿੰਨ ਕਾਰਜਕਾਰੀ ਆਦੇਸ਼ਾਂ ’ਤੇ ਹਸਤਾਖਰ ਕੀਤੇ, ਜਿਸ ਵਿੱਚ ਇੱਕ ਵ੍ਹਾਈਟ ਹਾਊਸ ਕਾਰਜ ਯੋਜਨਾ ਵੀ ਸ਼ਾਮਲ ਹੈ।