PreetNama
ਸਮਾਜ/Social

ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ: ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਕੀਤਾ ਦਾਅਵਾ

ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਦਾ ਇਹ ਦਾਅਵਾ ਭਾਰਤ ਤੇ ਚੀਨ ਦੇ ਤਣਾਅਪੂਰਨ ਰਿਸ਼ਤਿਆਂ ’ਚ ਹੋਰ ਤਲਖੀ ਪੈਦਾ ਕਰ ਸਕਦਾ ਹੈ। ਕੰਪਨੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸਨੂੰ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਸਰਕਾਰ ਸਪਾਂਸਰਡ ਇਕ ਚੀਨੀ ਸਮੂੁਹ ਵਲੋਂ ਇਕ ਭਾਰਤੀ ਮੀਡੀਆ ਸਮੂਹ ਤੇ ਕੁਝ ਸਰਕਾਰੀ ਵਿਭਾਗਾਂ ਨੂੰ ਹੈਕ ਕਰ ਲਿਆ ਗਿਆ ਸੀ।

ਮੈਸਾਚਿਊਸੈਟਸ ਸਥਿਤ ਰਿਕਾਰਡਿਡ ਫਿਊਚਰ ਦੇ ਇਨਸਿਕਟ ਗਰੁੱਪ ਨੇ ਕਿਹਾ ਹੈ ਕਿ ਹੈਕਿੰਗ ਸਮੂਹ ਨੇ ਵਿੱਨਟੀ ਮਾਲਵੇਅਰ ਦੀ ਵਰਤੋਂ ਕੀਤੀ। ਇਸ ਸਮੂਹ ਨੂੰ ਆਰਜ਼ੀ ਤੌਰ ’ਤੇ ਟੀਏਜੀ-28 ਨਾਂ ਦਿੱਤਾ ਗਿਆ ਹੈ। ਵਿੱਨਟੀ ਮਾਲਵੇਅਰ ਖਾਸ ਤੌਰ ’ਤੇ ਸਰਕਾਰ ਸਪਾਂਸਰਡ ਕਈ ਚੀਨੀ ਸਰਗਰਮੀ ਸਮੂਹਾਂ ਵਿਚਾਲੇ ਸਾਂਝਾ ਕੀਤਾ ਗਿਆ ਹੈ। ਹਾਲਾਂਕਿ, ਚੀਨੀ ਅਧਿਕਾਰੀ ਸਰਕਾਰ ਸਪਾਂਸਰਡ ਹੈਕਿੰਗ ਦੇ ਕਿਸੇ ਵੀ ਰੂਪ ਤੋਂ ਇਨਕਾਰ ਕਰਦੇ ਰਹੇ ਹਨ। ਇਨਸਿਕਟ ਗਰੁੱਪ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸਾਈਬਰ ਹਮਲੇ ਸਰਹੱਦ ’ਤੇ ਜਾਰੀ ਤਣਾਵਾਂ ਨਾਲ ਜੁੜੇ ਹੋ ਸਕਦੇ ਹਨ। ਰਿਪੋਰਟ ਦੇ ਮੁਤਾਬਕ, ਅਗਸਤ 2021 ਦੀ ਸ਼ੁਰੂਆਤ ’ਚ ਰਿਕਾਰਡ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2020 ਦੇ ਮੁਕਾਬਲੇ ਸਾਲ 2021 ’ਚ ਭਾਰਤੀ ਸੰਗਠਨਾਂ ਤੇ ਕੰਪਨੀਆਂ ਨੂੰ ਟੀਚਾ ਬਣਾਉਣ ਵਾਲੇ ਸ਼ੱਕੀ ਸਰਕਾਰ ਸਪਾਂਸਰਡ ਚੀਨੀ ਸਾਈਬਰ ਸਰਗਰਮੀਆਂ ਦੀ ਗਿਣਤੀ ’ਚ 261 ਫੀਸਦੀ ਦਾ ਵਾਧਾ ਹੋਇਆ ਹੈ। ਫਰਵਰੀ ਤੋਂ ਅਗਸਤ ਤਕ ਦੋ ਵਿੱਨਟੀ ਸਰਵਰਾਂ ਦੇ ਨਾਲ ਇਕ ਮੀਡੀਆ ਕੰਪਨੀ ਨੂੰ ਦਿੱਤੇ ਗਏ ਚਾਰ ਆਈਪੀਪਤਿਆਂ ਦੀ ਜਾਂਚ ਕੀਤੀ ਗਈ। ਨਿੱਜੀ ਮਲਕੀਅਤ ਵਾਲੀ ਮੁੰਬਈ ਦੀ ਕੰਪਨੀ ਦੇ ਨੈੱਟਵਰਕ ਤੋਂ ਕਰੀਬ 500 ਮੈਗਾਬਾਈਟ ਡਾਟਾ ਕੱਢਿਆ ਗਿਆ। ਇਸੇ ਤਰਜ਼ ’ਤੇ ਮੱਧ ਪ੍ਰਦੇਸ਼ ਦੇ ਪੁਲਿਸ ਵਿਭਾਗ ਤੋਂ ਪੰਜ ਮੈਗਾਬਾਈਟ ਡਾਟਾ ਕੱਢਿਆ ਗਿਆ। ਜੂਨ, 2020 ’ਚ ਭਾਰਤ ਨਾਲ ਸਰਹੱਦ ਵਿਵਾਦ ਦੇ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੀਨੀ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਗਰੁੱਪ ਨੇ ਕਿਹਾ ਕਿ ਜੂਨ ਤੇ ਜੁਲਾਈ ’ਚ ਉਸਨੇ ਭਾਰਤੀ ਖਾਸ ਪਛਾਣ ਅਥਾਰਟੀ ’ਚ ਵੀ ਹੈਕ ਦੀ ਪਛਾਣ ਕੀਤੀ। ਉਸਨੇ ਕਿਹਾ ਕਿ ਕਰੀਬ 10 ਮੈਗਾਬਾਈਟ ਡਾਟਾ ਡਾਊਨਲੋਡ ਕੀਤਾ ਗਿਆ ਤੇ 30 ਮੈਗਾਬਾਈਟ ਡਾਟਾ ਅਪਲੋਡ ਹੋਇਆ। ਹਾਲਾਂਕਿ, ਯੂਆਈਡੀਏਆਈ ਨੇ ਕਿਹਾ ਕਿ ਉਸਨੂੰ ਇਸਦੀ ਜਾਣਕਾਰੀ ਨਹੀਂ ਹੈ।zZz

Related posts

ਮਾਛੀਵਾੜਾ ਇਲਾਕੇ ਦੇ ਨੌਜਵਾਨ ਦੀ ਇਟਲੀ ‘ਚ ਮੌਤ, ਬਿਲਡਿੰਗ ਦੀ ਉਸਾਰੀ ਦੌਰਾਨ ਤੀਸਰੀ ਮੰਜ਼ਿਲ ਤੋਂ ਹੇਠਾਂ ਗਿਰਿਆ

On Punjab

CM Mann ਦੀ ਸਿਹਤਯਾਬੀ ਲਈ ਸਿੰਘ ਸ਼ਹੀਦਾਂ ਸੋਹਾਣਾ ਨਤਮਸਤਕ ਹੋਏ ਮੰਤਰੀ ਖੁੱਡੀਆਂ, ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਨੂੰ ਕੀਤਾ ਰੱਦ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਬਾਰੇ ਪੁੱਛੇ ਸਵਾਲ ਉਤੇ ਉਹਨਾਂ ਸਾਫ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਇਹ ਤਾਂ ਵਿਰੋਧੀ ਧਿਰਾਂ ਵੱਲੋਂ ਲੋਕਾਂ ਵਿਚ ਗਲਤਫਹਿਮੀ ਫੈਲਾਉਣ ਦੀਆਂ ਹੀ ਕੋਸ਼ਿਸ਼ਾਂ ਹੁੰਦੀਆਂ ਹਨ, ਅਸਲ ਵਿਚ ਉਹਨਾਂ ਕੋਲ ਕੋਈ ਮੁੱਦਾ ਤਾਂ ਹੁੰਦਾ ਨਹੀਂ।

On Punjab

ਚੈੱਕ ਬਾਊਂਸ ਮਾਮਲਾ: ਫਿਲਮਸਾਜ਼ ਰਾਮ ਗੋਪਾਲ ਵਰਮਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

On Punjab