PreetNama
ਖਬਰਾਂ/News

ਚੀਨੀ ਡੋਰ ਦਾ ਕਹਿਰ

ਦੀਨਾਨਗਰ: — ਪਤੰਗਬਾਜ਼ੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਚਾਈਨਾ ਡੋਰ ਦੀ ਦਹਿਸ਼ਤ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਸੋਮਵਾਰ ਨੂੰ ਦੀਨਾਨਗਰ ਦੇ ਬੇਰੀਆਂ ਮੁਹੱਲੇ ਦਾ ਰਹਿਣ ਵਾਲਾ ਇੱਕ ਸ਼ੁਭਮ ਨਾਂ ਦਾ ਨੌਜਵਾਨ ਜਖਮੀ ਹੋ ਗਿਆ। ਹਾਲਾਂਕਿ ਜਖਮ ਜਿਆਦਾ ਡੂੰਘਾ ਨਾ ਹੋਣ ਕਾਰਨ ਬਚਾਅ ਹੋ ਗਿਆ ਪ੍ਰੰਤੂ ਜੇਕਰ ਸ਼ੁਭਮ ਵੱਲੋਂ ਮੌਕਾ ਨਾਂ ਸੰਭਾਲਿਆ ਜਾਂਦਾ ਤਾਂ ਨੁਕਸਾਨ ਜਿਆਦਾ ਹੋ ਸਕਦਾ ਸੀ। ਸੁਭਮ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮਨੁੱਖ ਅਤੇ ਪਸ਼ੂ ਪੰਛੀਆਂ ਲਈ ਜਾਨਲੇਵਾ ਬਣ ਚੁੱਕੀ ਚਾਈਨਾ ਡੋਰ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ।

Related posts

ਰੂਸ ਨੇ ਦਸ ਖੇਤਰਾਂ ’ਚ 337 ਯੂਕਰੇਨੀ ਡਰੋਨ ਫੁੰਡੇ

On Punjab

ਸੁਖਬੀਰ ਬਾਦਲ ਨੇ ਪੰਜਾਬ ਬਚਾਓ ਨਹੀ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ: ਬੀਬੀ ਪਰਮਜੀਤ ਕੌਰ ਗੁਲਸ਼ਨ

On Punjab

ਬਿਜਲੀ ਮੁਲਾਜ਼ਮਾਂ ਨੇ ਵਿਖਾਈਆਂ ਵਿੱਤ ਮੰਤਰੀ ਨੂੰ ਕਾਲੀਆਂ ਝੰਡੀਆਂ

Pritpal Kaur