PreetNama
ਰਾਜਨੀਤੀ/Politics

ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ…

SC Grants Bail P Chidambram Case : ਨਵੀਂ ਦਿੱਲੀ : INX ਮੀਡੀਆ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ । ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਦਿੱਤੀ ਹੈ । ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਚਿਦੰਬਰਮ ਨੂੰ ਬਿਨ੍ਹਾਂ ਇਜਾਜ਼ਤ ਦੇਸ਼ ਤੋਂ ਬਾਹਰ ਨਾ ਜਾਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਹੈ, ਜਦਕਿ ਇਹ ਜ਼ਮਾਨਤ ਉਨ੍ਹਾਂ ਨੂੰ ਸੀਬੀਆਈ ਕੇਸ ਵਿੱਚ ਮਿਲੀ ਹੈ । ਫਿਲਹਾਲ ਜ਼ਮਾਨਤ ਮਿਲਣ ਤੋਂ ਬਾਅਦ ਵੀ ਚਿਦੰਬਰਮ ਮਨੀ ਲਾਂਡ੍ਰਿੰਗ ਕੇਸ ਕਾਰਣ ਹਾਲੇ ਜੇਲ੍ਹ ਵਿੱਚੋਂ ਬਾਹਰ ਨਹੀ ਆ ਪਾਉਣਗੇ ।

ਦਰਅਸਲ, ਪੀ.ਚਿਦੰਬਰਮ INX ਮੀਡੀਆ ਮਾਮਲੇ ਵਿੱਚ ਤਕਰੀਬਨ 50 ਦਿਨਾਂ ਤੋਂ ਹਿਰਾਸਤ ਵਿੱਚ ਹਨ । ਚਿਦੰਬਰਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਿੱਚ ਭੇਜੇ ਜਾਣ ‘ਤੇ ਪਹਿਲਾਂ ਸੀਬੀਆਈ ਵੱਲੋਂ ਵਿਰੋਧ ਕੀਤਾ ਗਏ ਸੀ । ਇਸ ਮਾਮਲੇ ਵਿੱਚ ਪਹਿਲਾਂ ਸੀਬੀਆਈ ਦਾ ਕਹਿਣਾ ਸੀ ਕਿ ਚਿਦੰਬਰਮ ਵੱਲੋਂ ਸਬੂਤਾਂ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਜਿਸ ਸਮੇਂ ਚਿਦੰਬਰਮ ਵਿੱਤ ਮੰਤਰੀ ਸੀ ਉਸ ਸਮੇਂ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 305 ਕਰੋੜ ਰੁਪਏ ਦਾ ਵਿਦੇਸ਼ੀ ਧੰਨ ਹਾਸਿਲ ਕਰਨ ਲਈ INX ਮੀਡੀਆ ਗਰੁਪ ‘ਤੇ ਐਫਆਈਪੀਬੀ ਦੀ ਮੰਜ਼ੂਰੀ ਵਿੱਚ ਗੈਰ-ਜਿੰਮੇਵਾਰੀ ਵਰਤਣ ਦੇ ਇਲਜ਼ਾਮ ਲਗਾਏ ਸਨ । ਜਿਸ ਕਾਰਨ ਸੀਬੀਆਈ ਵੱਲੋਂ 15 ਮਈ 2017 ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ।

ਇਸ ਸਭ ਤੋਂ ਬਾਅਦ ਈਡੀ ਵੱਲੋਂ ਸਾਲ 2017 ਵਿੱਚ ਮਨੀ ਲਾਡ੍ਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ । ਜਿਸ ਵਿੱਚ ਚਿਦੰਬਰਮ ਦੇ ਬੇਟੇ ਕਾਰਤਿਕ ਦਾ ਨਾਂ ਵੀ ਸ਼ਾਮਿਲ ਸੀ ਅਤੇ ਸੀਬੀਆਈ ਵੱਲੋਂ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।

Related posts

ਪੰਜਾਬ ‘ਚ ਡੇਰਿਆਂ ਦਾ ਵੱਡਾ ਪ੍ਰਭਾਵ ; ਕਿਸੇ ਵੀ ਦਲ ਦੀ ਕਿਸਮਤ ਬਦਲ ਸਕਦੇ ਹਨ ਡੇਰਾ ਬਿਆਸ, ਸੱਚਾ ਸੌਦਾ ਤੇ ਸੱਚਖੰਡ ਬੱਲਾਂ ਦੇ ਪੈਰੋਕਾਰ

On Punjab

ਪੰਜਾਬ ਮਹਿਲਾ ਕਮਿਸ਼ਨ ਨੇ Karan Aujla ਅਤੇ Honey Singh ਦੇ ਗਾਣਿਆਂ ਦਾ ਖ਼ੁਦ ਨੋਟਿਸ ਲਿਆ

On Punjab

ਹਰਦਿਲ ਅਜ਼ੀਜ਼ ਅਦਾਕਾਰ ਧਰਮਿੰਦਰ

On Punjab