PreetNama
ਖਾਸ-ਖਬਰਾਂ/Important News

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਰਾਨਸੀ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਆਪਣੇ ਵਿੱਤੀ ਵੇਰਵੇ ਚੋਣ ਕਮਿਸ਼ਨ ਰਾਹੀਂ ਦੇਸ਼ ਦੇ ਲੋਕਾਂ ਨਾਲ ਸਾਂਝੇ ਕੀਤੇ ਹਨ। ਮੋਦੀ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਕੋਲ ਢਾਈ ਕਰੋੜ ਦੀ ਸੰਪੱਤੀ ਹੈ ਜਿਸ ਵਿੱਚ 01 ਕਰੋੜ 41 ਲੱਖ ਚੱਲ ਤੇ 01 ਕਰੋੜ 10 ਲੱਖ ਦੀ ਅਚੱਲ ਜਾਇਦਾਦ ਸ਼ਾਮਲ ਹੈ। ਇੰਨੇ ਰੁਪਏ ਮੋਦੀ ਨੇ ਆਪਣੀ ਤਨਖ਼ਾਹ ਤੇ ਕੀਤੀ ਹੋਈ ਬੱਚਤ ‘ਤੇ ਮਿਲਣ ਵਾਲਾ ਵਿਆਜ਼ ਨਾਲ ਜਮ੍ਹਾਂ ਕੀਤੇ ਹਨ।

ਪੀਐਮ ਮੋਦੀ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ। ਮੋਦੀ ਵਿਆਹੁਤਾ ਹਨ ਪਰ ਉਨ੍ਹਾਂ ਆਪਣੀ ਪਤਨੀ ਜਸ਼ੋਧਾਬੇਨ ਦੇ ਵੇਰਵੇ ਜਿਵੇਂ ਕਮਾਈ, ਸਾਧਨ ਤੇ ਕਿੱਤੇ ਨੂੰ ‘ਪਤਾ ਨਹੀਂ’ ਲਿਖ ਕੇ ਦਰਸਾਇਆ ਹੈ।

ਨਕਦ:

ਨਰੇਂਦਰ ਮੋਦੀ ਕੋਲ 38,750 ਰੁਪਏ ਕੈਸ਼ ਹਨ।

ਬੈਂਕ ‘ਚ ਜਮ੍ਹਾਂ ਪੂੰਜੀ:

ਬੈਂਕ ਬੈਲੈਂਸ – 4,143 ਰੁਪਏ

ਫਿਕਸਡ ਡਿਪੌਜ਼ਿਟ – 1.27 ਕਰੋੜ

ਗਹਿਣੇ:

ਮੋਦੀ ਕੋਲ 04 ਸੋਨੇ ਦੀਆਂ ਮੁੰਦਰੀਆਂ ਹਨ ਜਿਨ੍ਹਾਂ ਦੀ ਬਾਜ਼ਾਰੀ ਕੀਮਤ 1 ਲੱਖ 13 ਹਜ਼ਾਰ ਰੁਪਏ ਹੈ।

ਘਰ:

ਪੀਐਮ ਨਰੇਂਦਰ ਮੋਦੀ ਕੋਲ ਮਾਤਾ ਦੇ ਨਾਂ ‘ਤੇ ਗੁਜਰਾਤ ਦੇ ਗਾਂਧੀਨਗਰ ਸਥਿਤ ਘਰ ਦਾ ਚੌਥਾ ਹਿੱਸਾ ਹੈ।

ਕਰਜ਼ਾ:

ਪ੍ਰਧਾਨ ਮੰਤਰੀ ਕਰਜ਼ਈ ਨਹੀਂ ਹਨ।

ਵਾਹਨ:

ਪੀਐਮ ਮੋਦੀ ਕੋਲ ਆਪਣੀ ਕੋਈ ਗੱਡੀ ਨਹੀਂ।

ਸਿੱਖਿਅਕ ਯੋਗਤਾ:

ਮੋਦੀ ਨੇ ਪੋਸਟ ਗ੍ਰੈਜੂਏਟ ਹੋਣ ਦਾ ਦਾਅਵਾ ਕੀਤਾ ਹੈ, ਜਿਸ ‘ਤੇ ਕਾਫੀ ਵਿਵਾਦ ਵੀ ਹੁੰਦਾ ਰਿਹਾ ਹੈ। ਮੋਦੀ ਦਿੱਲੀ ਯੂਨੀਵਰਸਿਟੀ ਤੋਂ ਬੀਏ ਤੇ ਗੁਜਰਾਤ ਯੂਨੀਵਰਸਿਟੀ ਤੋਂ ਐਮਏ ਪਾਸ ਕੀਤੇ ਹੋਣ ਦਾ ਦਾਅਵਾ ਵੀ ਇਸੇ ਹਲਫੀਆ ਬਿਆਨ ਵਿੱਚ ਕੀਤਾ ਹੈ।

Related posts

ਫੇਨੀ ਤੂਫ਼ਾਨ : PM ਮੋਦੀ ਵਲੋਂ ਅਫ਼ਸਰਾਂ ਨੂੰ ਚੌਕਸ ਰਹਿਣ ਦੀ ਹਦਾਇਤ

On Punjab

ਅਮਰੀਕਾ ‘ਚ ਮੋਦੀ ਦੇ ਹੋਣ ਵਾਲੇ ਸਮਾਗਮ ‘ਤੇ ਛਾਏ ਖ਼ਤਰੇ ਦੇ ਬੱਦਲ

On Punjab

ਇੱਕ ਰੋਜ਼ਾ ਦਰਜਾਬੰਦੀ ’ਚ ਕੋਹਲੀ ਚੌਥੇ ਸਥਾਨ ’ਤੇ

On Punjab