PreetNama
ਸਮਾਜ/Social

ਚਾਰ ਅੱਖਰ

ਚਾਰ ਅੱਖਰ ਲਿਖ ਮੈੰ ਲਿਖਾਰੀ ਬਣ ਗਈ,
ਪਤਾਂ ਨਹੀਂ ਕਿੰਨੀ ਵੱਡੀ ਸ਼ਬਦ ਵਪਾਰੀ
ਬਣ ਗਈ,,

ਫੇਸ ਬੁੱਕ ਤੇ ਥੋੜ੍ਹੀ ਪਹਿਚਾਣ ਬਣੀ।
ਥੋੜੇ ਜਿਹੀ ਵੱਟਸ ਐਪ ਗੱਰੂਪਾਂ ਵਿੱਚ ਸ਼ਾਨ ਬਣ ਗਈ,,

ਇੱਥੇ ਆ ਕੇ ਹੋਰ ਥੋੜ੍ਹੀ ਪ੍ਰਸਿੱਧ ਹੋ ਗਈ,
ਦੋਸਤਾਂ ਦੀ ਹੱਲਾ ਸ਼ੇਰੀ ਨਾਲ ਕਿਤਾਬ ਬਣ ਗਈ।

ਹੁਣ ਮੈਨੂੰ ਦਿੱਸਦਾ ਨਾ ਕੋਈ ਮੇਰੇ ਵਰਗਾ
ਰੂਹਦੀਪ ਗੁਰੀ ਆਪੇ ਮਹਾਨ ਬਣ ਗਈ,

ਭੁੱਲ ਗਈ ਹੁਣ ਸਤਿਕਾਰ ਕਰਨਾ
ਸਹੀ ਭਾਸ਼ਾ ਬੇਲਗਾਮ ਬਣ ਗਈ

ਦੁਰ ਫਿੱਟੇ ਮੂੰਹ ਹੁਣ ਕਹਿ ਦਿੰਦੀ ਆ
ਖੁਦ ਹੀ ਏਨੀ ਮੈਂ ਵਿਦਵਾਨ ਬਣ ਗਈ !!

ਰੂਹਦੀਪ ਗੁਰੀ

Related posts

ਮੋਦੀ ਨੂੰ ਕੱਪੜੇ ਦੀ ਸਾਲਾਨਾ ਬਰਾਮਦ 9 ਲੱਖ ਕਰੋੜ ਰੁਪਏ ਹੋਣ ਦੀ ਉਮੀਦ

On Punjab

ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,

Pritpal Kaur

DECODE PUNJAB: ‘Wheat-paddy cycle suits Centre, wants Punjab to continue with it’

On Punjab