PreetNama
ਖੇਡ-ਜਗਤ/Sports News

ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲਿਆਈ ਫੁੱਟਬਾਲ ਟੀਮ ਦੇ ਬਣੇ ਕੋਚ

ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲਿਆਈ ਫੁੱਟਬਾਲ ਟੀਮ ਦੇ ਕੋਚ ਬਣ ਗਏ ਹਨ ਮਤਲਬ ਕਿ ਉਹ ਲਗਾਤਾਰ ਦੂਜੇ ਫੀਫਾ ਵਿਸ਼ਵ ਕੱਪ ਵਿਚ ਟੀਮ ਦੇ ਨਾਲ ਹੋਣਗੇ। ਆਸਟ੍ਰੇਲੀਆ ਨੇ ਪੈਨਲਟੀ ਸ਼ੂਟਆਊਟ ਵਿਚ ਪੇਰੂ ਨੂੰ ਹਰਾ ਕੇ ਦੋਹਾ ਵਿਚ ਹੋਏ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਆਸਟ੍ਰੇਲੀਆ ਨੇ ਵਿਸ਼ਵ ਕੱਪ ਵਿਚ ਦੋ ਗਰੁੱਪ ਮੈਚ ਜਿੱਤੇ ਤੇ ਆਖ਼ਰੀ-16 ਵਿਚ ਅਰਜਨਟੀਨਾ ਹੱਥੋਂ ਹਾਰ ਗਿਆ। ਅਰਨਾਲਡ ਦਾ ਕਰਾਰ ਵਿਸ਼ਵ ਕੱਪ ਤਕ ਹੀ ਸੀ ਪਰ ਫੁੱਟਬਾਲ ਆਸਟ੍ਰੇਲੀਆ ਨੇ ਸੋਵਮਾਰ ਨੂੰ ਉਨ੍ਹਾਂ ਦਾ ਕਰਾਰ ਅਗਲੇ ਸਾਲ ਤਕ ਵਧਾਉਣ ਦਾ ਐਲਾਨ ਕੀਤਾ। ਕੋਚ ਨੇ ਕਿਹਾ ਕਿ ਮੈਨੂੰ ਆਸਟ੍ਰੇਲੀਆ ਨਾਲ ਪਿਆਰ ਹੈ ਤੇ ਟੀਮ ਦੇ ਨਾਲ ਲਗਾਤਾਰ ਚੰਗਾ ਪ੍ਰ੍ਦਰਸ਼ਨ ਕਰਨ ਦੀ ਇੱਛਾ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਹੋਣ ਦੇ ਹੋਰ ਕਈ ਮੌਕੇ ਦਈਏ।

Related posts

ਜੇਲ੍ਹ ‘ਚ ਬੰਦ ਫੁੱਟਬਾਲਰ ਰੋਨਾਲਡੀਨਹੋ ਦੇ ਸਾਹਮਣੇ ਆਈ ਇੱਕ ਹੋਰ ਮੁਸੀਬਤ

On Punjab

ਨਿਊਜ਼ੀਲੈਂਡ-ਇੰਗਲੈਂਡ ਮੈਚ ਦੌਰਾਨ ਨੰਗੇ ਸ਼ਖ਼ਸ ਨੇ ਪਾਇਆ ਭੜਥੂ, ਤਸਵੀਰਾਂ ਵਾਇਰਲ

On Punjab

RCB vs MI:ਇਸ ਤਰ੍ਹਾਂ ਦੀ ਹੋ ਸਕਦੀ ਹੈ ਬੰਗਲੌਰ ਤੇ ਮੁੰਬਈ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਤੇ ਮੈਚ ਦੀ ਭਵਿੱਖਬਾਣੀ

On Punjab