PreetNama
ਖੇਡ-ਜਗਤ/Sports News

ਗੋਲਡਨ ਗਰਲ ਅਵਨੀਤ ਕੌਰ ਸਿੱਧੂ ਦੀ ਵਰਲਡ ਕੱਪ ਲਈ ਚੋਣ

ਬੀਤੇ ਦਿਨੀ ਸੋਨੀਪਤ ਵਿਖੇ ਤੀਰਅੰਦਾਜ਼ੀ ਦੀ ਭਾਰਤੀ ਟੀਮ ਦੀ ਚੋਣ ਲਈ ਟਰਾਇਲ ਹੋਏ, ਜਿਸ ’ਚ ਮਾਲਵਾ ਆਰਚਰੀ ਅਕੈਡਮੀ ਗਿੱਦਡ਼ਬਾਹਾ ਦੀ ਖਿਡਾਰਣ ਅਵਨੀਤ ਕੌਰ ਸਿੱਧੂ ਪੁੱਤਰੀ ਅਰਵਿੰਦਰ ਸਿੰਘ ਸਿੱਧੂ ਵਾਸੀ ਪਿੰਡ ਸਰਦਾਰਗਡ਼੍ਹ ਜ਼ਿਲ੍ਹਾ ਬਠਿੰਡਾ ਨੇ ਭਾਰਤੀ ਟੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਅਵਨੀਤ ਆਉਣ ਵਾਲੇ ਦਿਨਾਂ ਵਿਚ ਵਰਲਡ ਕੱਪ ਸਟੇਜ 1 ਅੰਟਾਲਿਆ ਟਰਕੀ ਅਤੇ ਵਰਲਡ ਕੱਪ ਸਟੇਜ 2 ਦੱਖਣ ਕੋਰੀਆ ਨਾਲ ਭਾਰਤੀ ਟੀਮ ਦਾ ਪ੍ਰਤਿਨਿਧਤਾ ਕਰੇਗੀ।

ਕੋਚ ਡਾ. ਨਿਸ਼ਾ ਤੋਮਰ ਸਿੱਧੂ ਨੇ ਦੱਸਿਆ ਕਿ ਅਵਨੀਤ ਕੌਰ ਸਾਡੀ ਅਕੈਡਮੀ ਦੀ ਪਹਿਲੀ ਇੰਟਰਨੈਸ਼ਨਲ ਖਿਡਾਰੀ ਬਣਨ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰਕੇ ਅਵਨੀਤ ਅਤੇ ਉਸਦੇ ਕੋਚ ਡਾ. ਨਿਸ਼ਾ ਤੋਮਰ ਸਿੱਧੂ ਅਮਰਿੰਦਰ ਸਿੰਘ ਪਟਵਾਰੀ ਤੇ ਮਨਪ੍ਰੀਤ ਸਿੰਘ ਅਤੇ ਮਾਪਿਆਂ ਨੂੰ ਵਧਾਈਆ ਦਿੱਤੀਆਂ ।

Related posts

World Cup: ਜਿੱਤ ਪਿੱਛੋਂ ਵਿਦੇਸ਼ ‘ਚ ਭਾਰਤੀਆਂ ਦੇ ਜਸ਼ਨ,

On Punjab

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab

ICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂ

On Punjab