PreetNama
ਖਬਰਾਂ/News

ਗੈੰਗਸਟਰ ਕਰਦੇ ਨੇ ਸ਼ਰੇਆਮ ਪਿੰਡ ਵਿੱਚ ਗੁੰਡਾਗਰਦੀ, ਪੁਲਿਸ ਨਹੀ ਕਰਦੀ ਕਾਰਵਾਈ

ਪਿੰਡ ਸ਼ਰੀਹ ਵਾਲਾ ਬਰਾੜ ਵਿੱਚ ਗੈਂਗਸਟਰਾਂ ਵੱਲੋਂ ਆਏ ਦਿਨ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ । ਪਿੰਡ ਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਗੁਰੂਹਰਸਹਾਏ ਥਾਣੇ ਦੀ ਪੁਲਿਸ ਟਸ ਤੋਂ ਮਸ ਨਹੀਂ ਹੋ ਰਹੀ ਅਤੇ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ । ਇਸ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਪਿੰਡ ਸ਼ਰੀਹ ਵਾਲਾ ਬਰਾੜ ਦੀ ਪੰਚਾਇਤ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਮੀਟਿੰਗ ਕੀਤੀ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ, ਉਸਦਾ ਪਿਓ ਜੰਗ ਸਿੰਘ ਅਤੇ ਚਾਚਾ ਬੇਅੰਤ ਸਿੰਘ ਪਿੰਡ ਵਿੱਚ ਲਗਾਤਾਰ ਗੁੰਡਾਗਰਦੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜੰਗ ਸਿੰਘ ਲੋਕਾਂ ਦੇ ਘਰਾਂ ਅੱਗੇ ਜਾ ਕੇ ਨੰਗਾ ਹੋ ਕੇ ਖਲੋਂਦਾ ਹੈ ਅਤੇ ਗੁਰਪ੍ਰੀਤ ਸਿੰਘ ਅਤੇ ਬੇਅੰਤ ਸਿੰਘ ਵਿੱਚ ਡਾਂਗਾਂ ਕਿਰਪਾਨਾਂ ਚੱਕ ਕੇ ਪਿੰਡ ਦੇ ਗੇੜੇ ਕੱਢਦੇ ਹਨ ਤੇ ਸ਼ਰੀਫ ਲੋਕਾਂ ਨੂੰ ਡਰਾਉੰਦੇ ਹਨ । ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਗੁਰਪ੍ਰੀਤ ਸਿੰਘ ਵੀਹ ਪੱਚੀ ਅਣਪਛਾਤੇ ਗੁੰਡਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਗੇੜੇ ਕੱਢਦਾ ਰਿਹਾ ਹੈ ਅਤੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਹੈ । ਇਸ ਸਬੰਧੀ ਇਕੱਤਰ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਗੁੰਡੇ ਅਨਸਰਾਂ ਨੂੰ ਨੱਥ ਪਾਈ ਜਾਵੇ ਨਹੀਂ ਤਾਂ ਕਿਸਾਨ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਰਾ ਸ਼ਰੀਹ ਵਾਲਾ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ,ਭਾਗ ਸਿੰਘ ਤੇਜ ਸ਼ਰਮਾ ਹਰਜਿੰਦਰ ਸਿੰਘ ਗੁਰਮੀਤ ਸਿੰਘ ਜਸਕਰਨ ਸਿੰਘ ਬਲਕਾਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ ।

Related posts

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈ

Pritpal Kaur

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

Raisins Benefits : ਗੁਣਾਂ ਦੀ ਖਾਨ ਹੈ ਕਿਸ਼ਮਿਸ਼… ਰੋਜ਼ਾਨਾ ਸਵੇਰੇ ਸੇਵਨ ਕਰਨ ਨਾਲ ਮਿਲਣਗੇ ਕਮਾਲ ਦੇ ਫ਼ਾਇਦੇ

On Punjab